ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

211


ਡੱਬੀ ਕੁੱਤੀ ਮੇਰੇ ਵੀਰ ਦੀ
ਠਾਣੇਦਾਰ ਦੀ ਕੁੜੀ ਨੂੰ ਚੁੱਕ ਲਿਆਵੇ

212


ਮੇਰਾ ਸਦਿਆ ਰਾਤ ਨੂੰ ਆਇਆ
ਡੱਬੀਏ ਨਾ ਭੌਕੀਂ

213


ਬੋਤਾ/ ਊਠ


ਆਹ ਲੈ ਡੰਡੀਆਂ ਜੇਬ ਵਿਚ ਪਾ ਲੈ
ਬੋਤੇ ਉੱਤੇ ਕੰਨ ਦੁਖਦੇ

214


ਹੌਲੀ ਬੋਤਾ ਛੇੜ ਮਿੱਤਰਾ
ਮੇਰੇ ਸੱਜਰੇ ਬਨ੍ਹਾਏ ਕੰਨ ਦੁਖਦੇ

215


ਕਾਹਨੂੰ ਦਿੰਨੀ ਐ ਜੱਕੇ ਦਾ ਭਾੜਾ
ਬੋਤਾ ਲੈ ਜਾ ਮਿੱਤਰਾਂ ਦਾ

216


ਗੱਡਦੀ ਰੰਗੀਲ ਮੁੰਨੀਆਂ
ਬੋਤਾ ਬੰਨ੍ਹਦੇ ਸਰਵਣਾ ਵੀਰਾ

217


ਲੰਡੇ ਊਠ ਨੂੰ ਸ਼ਰਾਬ ਪਿਆਵੇ
ਭੈਣ ਬਖਤੌਰੇ ਦੀ

218


ਐਤਕੀਂ ਫ਼ਸਲ ਦੇ ਦਾਣੇ
ਲਾ ਦਈਂ ਵੀਰਾ ਬੱਗੇ ਊਠ ਤੇ

219


ਸੋਹਣੀ ਰੰਨ ਦੇ ਮੁਕੱਦਮੇ ਜਾਣਾ
ਊਠਣੀ ਸ਼ਿੰਗਾਰ ਮੁੰਡਿਆ

220


ਸੋਨੇ ਦੇ ਤਵੀਤ ਵਾਲ਼ਿਆ
ਤੇਰੇ ਬੋਤੇ ਦੀ ਮੁਹਾਰ ਬਣ ਜਾਵਾਂ

221


ਛਪੜੀ 'ਚ ਘਾ ਮੱਲਿਆ
ਬੋਤਾ ਚਾਰ ਲੈ ਸਰਵਣਾ ਵੀਰਾ

46:: ਗਾਉਂਦਾ ਪੰਜਾਬ