ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

222


ਜਦੋਂ ਵੇਖ ਲਿਆ ਵੀਰ ਦਾ ਬੋਤਾ
ਮਲ ਵਾਂਗੂੰ ਪੈਰ ਧਰਦੀ

223


ਜਿਉਂ ਕਾਲ਼ੀਆਂ ਘਟਾਂ ਵਿਚ ਬਗਲਾ
ਬੋਤਾ ਮੇਰੇ ਵੀਰੇ ਦਾ

224


ਪਾਣੀ ਪੀ ਗਿਆ ਯਾਰ ਦਾ ਬੋਤਾ
ਕੱਢਦੀ ਮੈਂ ਥੱਕ ਗੀ

225


ਜਾਣਾ ਹਦਰ ਸ਼ੇਖ਼ ਦੇ ਮੇਲੇ
ਬੋਤੇ ਨੂੰ ਸ਼ਿੰਗਾਰ ਮੁੰਡਿਆ

226


ਬੁੱਕਦਾ ਸੁੰਦਰ ਦਾ ਬੋਤਾ
ਮੇਰੇ ਭਾ ਦਾ ਕੋਲ ਬੋਲਦੀ

227


ਬੋਤਾ ਛੱਡ ਕੇ ਝਾਂਜਰਾਂ ਵਾਲ਼ਾ
ਰਾਮ ਕੁਰੇ ਰੇਲ ਚੜ੍ਹ ਜਾ

228


ਬੋਤਾ ਲਿਆਵੀਂ ਉਹ ਮਿੱਤਰਾ
ਜਿਹੜਾ ਡੰਡੀਆਂ ਹਿੱਲਣ ਨਾ ਦੇਵੇ

229


ਟੁੱਟ ਪੈਣੇ ਦਾ ਬਾਘੜੀ ਬੋਤਾ
ਚੜਦੀ ਦੇ ਵੱਢੇ ਦੰਦੀਆਂ

230


ਬੋਤਾ ਵੀਰ ਦਾ ਨਜ਼ਰ ਨਾ ਆਵੇ
ਉੱਡਦੀ ਧੂੜ ਦਿਸੇ

231


ਬੋਤੇ ਚਾਰਦੇ ਭੈਣਾਂ ਨੂੰ ਮਿਲ ਆਉਂਦੇ
ਸਰਵਣ ਵੀਰ ਕੁੜੀਓ

232


ਬੋਤੇ ਚਾਰਦੇ ਭਤੀਜੇ ਮੇਰੇ
ਕੱਤਦੀ ਨੂੰ ਆਣ ਮਿਲਦੇ

ਗਾਉਂਦਾ ਪੰਜਾਬ:: 47