ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

244


ਛਾਲਾਂ ਮਾਰਦੇ ਨੇ ਬਲਦ ਨਗੌਰੀ
ਜੰਘੀ ਫੜ ਜੱਟ ਨੱਚਦਾ

245


ਖੇਤ ਵਾਹ ਆਏ ਬਲਦ ਨਗੌਰੀ
ਝੋਟੇ ਕੁੱਟ ਧੁੱਪੇ ਸੜਦੇ

246


ਬੱਗੇ ਬਲਦ ਖਰਾਸੇ ਜਾਣਾ
ਮਾਨ ਕੁਰੇ ਕੱਢ ਘੁੰਗਰੂ

247


ਬੱਗੇ ਬਲਦ ਖਰਾਸੇ ਜਾਣਾ
ਚੰਦ ਕੁਰੇ ਲਿਆ ਘੁੰਗਰੂ

248


ਵਹਿੜੇ ਤੇਰੇ ਮੈਂ ਬੰਨ੍ਹ ਦੂੰ
ਚੱਕ ਜਾਂਗੀਆ ਮੁੰਡਿਆਂ ਦੇ ਨਾਲ਼ ਰਲ਼ ਜਾ

249


ਬੱਗਿਆ ਚੱਕ ਚੌਂਕੜੀ
ਨੈਣ ਨਫੇ ਵਿਚ ਆਈ

250

ਬੱਕਰੀ



ਸਹੁੰ ਗਊ ਦੀ ਝੂਠ ਨਾ ਬੋਲਾਂ
ਬੱਕਰੀ ਨੂੰ ਊਂਠ ਜੰਮਿਆ

251


ਚਿੱਤ ਬੱਕਰੀ ਲੈਣ ਨੂੰ ਕਰਦਾ
ਬੰਨੇ ਬੰਨੇ ਲਾ ਦੇ ਬੇਰੀਆਂ

252


ਤੇਰੀ ਸਾਗ 'ਚੋਂ ਬੱਕਰੀ ਮੋੜੀ
ਕੀ ਗੁਣ ਜਾਣੇ ਗੀ

253


ਬੱਕਰੀ ਦਾ ਦੁੱਧ ਗਰਮੀ
ਵੇ ਤੂੰ ਛੱਡ ਗੁਜਰੀ ਦੀ ਯਾਰੀ

254


ਮੇਰੀ ਬੱਕਰੀ ਚਾਰ ਲਿਆ ਦਿਉਰਾ
ਮੈਂ ਨਾ ਤੇਰਾ ਹੱਕ ਰੱਖਦੀ

ਗਾਉਂਦਾ ਪੰਜਾਬ:: 49