ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

277


ਬਣ ਕੇ ਕਬੂਤਰ ਚੀਨਾ
ਗਿੱਧੇ ਵਿਚ ਆ ਜਾ ਪੱਠੀਏ

278

ਕੂੰਜ


ਕੂੰਜੇ ਪਹਾੜ ਦੀਏ
ਕਦੇ ਪਾ ਵਤਨਾਂ ਵਲ ਫੇਰਾ

279

ਚੁਗਲ


ਕਾਟੋ ਦੁੱਧ ਰਿੜਕੇ
ਚੁਗਲ ਝਾਤੀਆਂ ਮਾਰੇ

280

ਤੋਤਾ


ਉਡ ਜਾ ਵਰਿਆਮ ਤੋਤਿਆ
ਪਤਲੇ ਨਿੰਮਾਂ ਦੇ ਟਾਹਲੇ

281


ਸਾਡੇ ਤੋਤਿਆਂ ਨੂੰ ਬਾਗ ਬਥੇਰੇ
ਨਿੰਮ ਦਾ ਤੂੰ ਮਾਣ ਨਾ ਕਰੀਂ

282

ਤਿੱਤਰ


ਮਿੱਤਰਾਂ ਦੇ ਤਿੱਤਰਾਂ ਨੂੰ
ਮੈਂ ਹੱਥ ਤੇ ਚੋਗ ਚੁਗਾਮਾਂ

283

ਬਟੇਰਾ


ਸੁਟ ਕੰਗਣੀ ਲੜਾ ਲੈ ਬਟੇਰਾ
ਰੱਜੀਏ ਬਟੇਰੇ ਬਾਜਣੇ

284

ਬਾਜ


ਹਾਏ ਨਰਮ ਕਾਲਜਾ ਧੜਕੇ
ਡੋਰਾਂ ਸਣੇ ਬਾਜ ਉੱਡਗੇ

285


ਕਾਲ਼ੀ ਤਿੱਤਰੀ ਕਮਾਦੋਂ ਨਿਕਲ਼ੀ
ਉਡਦੀ ਨੂੰ ਬਾਜ ਪੈ ਗਿਆ

ਗਾਉਂਦਾ ਪੰਜਾਬ:: 53