ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੀਵ-ਜੰਤੂ

296

ਸੱਪ


ਸੰਤੀ ਸੱਪ ਬਣਗੀ
ਪਾ ਕੇ ਰੇਬ ਪਜਾਮਾ

297


ਸੱਪ ਦੀ ਤੋਰ ਨਾ ਤੁਰੀਏ
ਜੋਗੀ ਲੋਕ ਕੀਲ ਲੈਣ ਗੇ

298


ਕੋਈ ਲੈ ਜੂ ਕੀਲ ਕੇ ਜੋਗੀ
ਤੋਰ ਤੁਰੇਂ ਸੱਪਣੀ ਦੀ

299


ਕੋਈ ਲੈ ਜੂ ਬੰਗਾਲੀ ਫੜ ਕੇ
ਤੋਰ ਤੁਰੇਂ ਸੱਪਣੀ ਦੀ

300


ਕਾਲ਼ਾ ਨਾਗ਼ ਚਰ੍ਹੀ ਵਿਚ ਮੇਹਲੇ
ਗੁਜਰੀ ਦੀ ਗੁੱਤ ਵਰਗਾ

301


ਤੇਰੀ ਕੱਤਣੀ ਫਰਾਟੇ ਮਾਰੇ
ਪੂਣੀਆਂ ਦੇ ਸੱਪ ਬਣ ਗੇ

302


ਤੇਰੀ ਡੋਰੀ ਨੇ ਡੰਗਿਆ ਸੱਪ ਬਣ ਕੇ
ਆਪੇ ਈ ਅਲਾਜ ਕਰ ਦੇ

303


ਪੈਗੀ ਸੱਪ ਦਾ ਬਹਾਨਾ ਕਰਕੇ
ਡੰਗੀ ਹੋਈ ਆਸ਼ਕਾਂ ਦੀ

304


ਮੂਹਰੇ ਲੱਗ ਜਾ ਸੰਧੂਰੀ ਪੱਗ ਵਾਲ਼ਿਆ
ਸੱਪ ਵਾਂਗੂੰ ਆਵਾਂ ਮੇਹਲਦੀ

ਗਾਉਂਦਾ ਪੰਜਾਬ:: 55