ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

317


ਤੇਰੇ ਲੱਡੂਆਂ ਤੋਂ ਨੀਂਦ ਪਿਆਰੀ
ਸੁੱਤੀ ਨਾ ਜਗਾਈਂ ਮਿੱਤਰਾ

318


ਧਾਹ ਮਾਰ ਕੇ ਰੇਲ ਚੜ੍ਹਾਇਆ
ਓਹਲੇ ਹੋ ਕੇ ਲੱਡੂ ਵੰਡਦੀ

319


ਲੱਡੂ ਵੰਡਦੀ ਤਸੀਲੋਂ ਆਵਾਂ
ਪਹਿਲੀ ਪੇਸ਼ੀ ਯਾਰ ਛੁਟ ਜੇ

320


ਲੱਡੂ ਖਾਂਦੀ ਚੁਬਾਰਿਓਂ ਨਿਕਲ਼ੀ
ਮੱਖੀਆਂ ਨੇ ਪੈੜ ਕੱਢ ਲੀ

321


ਲੱਡੂ ਖਾਂਦੀ ਨੂੰ ਸ਼ਰਮ ਨਾ ਆਵੇ
ਅੱਖ ਮਾਰੇ ਨੱਕ ਵੱਟਦੀ

322


ਗੰਨੇ ਚੂਪ ਲੈ ਜੱਟਾਂ ਦੇ ਪੋਲੇ
ਲੱਡੂ ਖਾ ਲੈ ਬਾਣੀਆਂ ਦੇ

323


ਲਾਲਾ ਲੱਡੂ ਘੱਟ ਨਾ ਦਈਂ
ਤੇਰੀ ਓ ਕੁੜੀ ਨੂੰ ਦੇਣੇ

324


ਲੱਡੂ ਭੁਰਗੇ ਬਨੇਰੇ ਨਾਲ਼ ਲੱਗ ਕੇ
ਸੁੱਤੀਏ ਜਾਗ ਅਲ੍ਹੜੇ

325


ਲੱਡੂ ਲਿਆਵੇਂ ਤਾਂ ਭੋਰ ਕੇ ਖਾਵਾਂ
ਮਿਸ਼ਰੀ ਕੜੱਕ ਬੋਲਦੀ

326


ਲੱਡੂ ਲਿਆਈਂ ਵੇ ਨਣਦ ਦਿਆ ਵੀਰਾ
ਮੇਲੇ ਮੁਕਤਸਰ ਤੋਂ

60 :: ਗਾਉਂਦਾ ਪੰਜਾਬ