ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

336


ਮਰ ਜਾਣ ਰੱਬ ਕਰਕੇ
ਸੋਹਣੀਆਂ ਰੰਨਾਂ ਦੇ ਰਾਖੇ

337


ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ
ਸਾਰਾ ਜੱਗ ਵੈਰ ਪੈ ਗਿਆ

338


ਗੋਰੇ ਰੰਗ ਨੂੰ ਨਾ ਪੁੱਛਦਾ ਕੋਈ
ਮੁੱਲ ਪੈਂਦੇ ਅਕਲਾਂ ਦੇ

339


ਗੋਰਾ ਰੰਗ ਤੇ ਸ਼ਰਬਤੀ ਅੱਖੀਆਂ
ਘੁੰਡ ਵਿਚ ਕੈਦ ਰੱਖੀਆਂ

340


ਘੁੰਡ ਚੁੱਕ ਕੇ ਦਖਾ ਦੇ ਮੁਖੜਾ
ਤੇਰਾ ਕਿਹੜਾ ਮੁੱਲ ਲਗਦਾ

341


ਘੁੰਡ ਕੱਢ ਲੈ ਪਤਲੀਏ ਨਾਰੇ
ਪਾਣੀਆਂ ਨੂੰ ਅੱਗ ਲੱਗ ਜੂ

342


ਇਕ ਤੇਰਾ ਰੰਗ ਮੁਸ਼ਕੀ
ਦੂਜਾ ਡਾਹ ਲਿਆ ਬੀਹੀ ਵਿਚ ਚਰਖਾ

343


ਚੱਜ ਨੀ ਵੱਸਣ ਦੇ ਤੇਰੇ
ਕੱਤਣੀ 'ਚ ਲੱਡੂ ਰੱਖਦੀ

344


ਤੇਰੀ ਕੱਤਣੀ ਨਫੇ ਵਿਚ ਲੈਣੀ
ਮੁੱਲ ਕਰ ਚਰਖੀ ਦਾ

345


ਚੱਜ ਨੀ ਬਸਣ ਦੇ ਤੇਰੇ
ਕੱਤਣੀ 'ਚ ਪਈਆਂ ਰਿਓੜੀਆਂ

346


ਜੇਹੀ ਤੇਰੀ ਗੁੱਤ ਦੇਖ ਲੀ
ਜਿਹਾ ਦੇਖ ਲਿਆ ਜਰਗ ਦਾ ਮੇਲਾ

62 :: ਗਾਉਂਦਾ ਪੰਜਾਬ