ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

347


ਤੰਦ ਚਰਖੇ ਨਾ ਪਾਵੇਂ
ਪਟਦੀ ਸ਼ੁਕੀਨੀ ਨੇ

348


ਬੀਹੀ ਵਿਚ ਨਾ ਪੰਘੂੜ੍ਹਾ ਡਾਹੀਏ
ਪਿਓਕੇ ਪਿੰਡ ਕੁੜੀਏ

349


ਰੰਨ ਝਾਕਾ ਦੇਣ ਦੀ ਮਾਰੀ
ਡੰਡੀਓਂ ਵੱਟ ਪੈ ਗੀ

350


ਲੱਛੀ ਕੁੜੀ ਮਹਿਰਿਆਂ ਦੀ
ਘੜਾ ਚੱਕਦੀ ਨਾਗ ਵਲ ਖਾਵੇ

351


ਛੋਟਾ ਘੜਾ ਚੱਕ ਲੱਛੀਏ
ਤੇਰੇ ਲੱਕ ਨੂੰ ਜ਼ਰਬ ਨਾ ਆਵੇ

352


ਹੁਸਨ ਜੁਆਨੀ ਅਰ ਮਾਪੇ
ਤਿੰਨ ਰੰਗ ਨਹੀਂ ਲੱਭਣੇ

353


ਕਾਲ਼ੇ ਰੰਗ ਦੀ ਵਿਕੇ ਪਨਸੇਰੀ
ਗੋਰਾ ਰੰਗ ਰੱਤੀਏਂ ਵਿਕੇ

354


ਗੋਰੇ ਰੰਗ ਨੇ ਸਦਾ ਨੀ ਰਹਿਣਾ
ਭਰ ਭਰ ਵੰਡ ਮੁੱਠੀਆਂ

355


ਰੋੜ੍ਹ ਰੋੜ੍ਹ ਵੇ ਰੱਬਾ
ਇਨ੍ਹਾਂ ਸੋਹਣਿਆਂ ਦੀ ਰੜਕ ਮਰੋੜ ਵੇ ਰੱਬਾ

356


ਰੱਬਾ ਚੱਕ ਲੈ ਕਿਸੇ ਦੀ ਆਈ
ਬਿਨ ਮੁਕਲਾਈਆਂ ਨੂੰ

357


ਗੋਰਾ ਰੰਗ ਟਿੱਬਿਆਂ ਦਾ ਰੇਤਾ
ਵਾ ਆਈ ਉਡਜੂ ਗਾ

ਗਾਉਂਦਾ ਪੰਜਾਬ:: 63