ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁੜ ਨਾਲੋਂ ਇਸ਼ਕ ਮਿੱਠਾ

371


ਤੂੰਬਾ ਬੱਜਦਾ ਨਾ ਤਾਰ ਬਿਨਾਂ
ਦਿਲ ਮਿਲਦੇ ਨਾ ਪਿਆਰ ਬਿਨਾਂ

372


ਰੱਬਾ ਲੱਗ ਨਾ ਕਿਸੇ ਨੂੰ ਜਾਵੇ
ਗੁੜ ਨਾਲ਼ੋਂ ਇਸ਼ਕ ਮਿੱਠਾ

373


ਤਿੰਨ ਥਾਂ ਆਸ਼ਕਾਂ ਦੇ
ਹੱਟੀ ਭੱਠੀ ਦਰਵਾਜ਼ਾ

374


ਜੀਹਨੇ ਲਾਈ ਨੀ ਦੇਖ ਲੋ ਲਾ ਕੇ
ਯਾਰੀ ਵਿਚੋਂ ਦੁੱਖ ਨਿਕਲੇ

375


ਜੀਹਨੇ ਲਾਈ ਨੀ ਦੇਖ ਲੋ ਲਾ ਕੇ
ਬੜੇ ਦੁੱਖ ਯਾਰੀਆਂ ਦੇ

376


ਕੀ ਲੈ ਲਿਆ ਇਸ਼ਕ ਗਲ਼ ਪਾ ਕੇ
ਜਿੰਦੜੀ ਨੂੰ ਰੋਗ ਲਾ ਲਿਆ

377


ਨੀਂਦ ਹੈਨੀ ਰਾਤ ਦਿਆਂ ਚੋਰਾਂ
ਭੁੱਖ ਹੈਨੀ ਆਸ਼ਕਾਂ ਨੂੰ

378


ਰਾਤੀਂ ਨੀਂਦ ਨਾ ਦੁਪਹਿਰੀਂ ਟੇਕ ਆਵੇ
ਰੰਨਾਂ ਦਿਆਂ ਆਸ਼ਕਾਂ ਨੂੰ

379


ਕੱਚਿਆਂ ਤੇ ਤਰ ਡੁੱਬਦੇ
ਅੱਗ ਪਿਆਰ ਦੀ ਜਿਨ੍ਹਾਂ ਦੇ ਸੀਨੇ ਧੜਕੇ

66 :: ਗਾਉਂਦਾ ਪੰਜਾਬ