ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

391


ਤੂੰ ਕਿਹੜਾ ਚੰਦ ਮੁੰਡਿਆ
ਦਿਲ ਮਿਲਗੇ ਦੀ ਹੋਈ

392


ਵੇ ਮੈਂ ਤ੍ਰਿੰਜਣਾਂ 'ਚ ਬੋਲ ਪਛਾਣਾਂ
ਗਲੀਆਂ 'ਚ ਫਿਰਦੇ ਦਾ

393


ਲੱਗੀਆਂ ਤ੍ਰਿਜਣਾਂ ਦੀਆਂ
ਮੈਨੂੰ ਯਾਦ ਗੱਡੀ ਵਿਚ ਆਈਆਂ

394


ਯਾਰੀ ਵਾਲ਼ੀ ਤੋਂ ਕੱਤਿਆ ਨਾ ਜਾਵੇ
ਵੰਡ ਦਿਓ ਛੋਪ ਕੁੜੀਓ

395


ਤੇਰੀ ਮਗਰ ਕਿੰਨੇ ਨੀ ਆਉਣਾ
ਖੜੀ ਹੋ ਕੇ ਗਲ ਸੁਣ ਜਾ

396


ਜੀਹਨੇ ਅੱਖ ਦੀ ਰਮਜ਼ ਨੀਂ ਜਾਣੀ
ਮਾਰ ਗੋਲ਼ੀ ਆਸ਼ਕ ਨੂੰ

397


ਮੇਰਾ ਯਾਰ ਚੰਬੇ ਦੀ ਮਾਲ਼ਾ
ਦਿਲ ਵਿਚ ਰਹੇ ਮਹਿਕਦਾ

398


ਮੇਰਾ ਯਾਰ ਸਰੂ ਦਾ ਬੂਟਾ
ਰੱਬ ਕੋਲੋਂ ਲਿਆਈ ਮੰਗ ਕੇ

399


ਮੇਰਾ ਯਾਰ ਬਚਨਾਂ ਦਾ ਪੂਰਾ
ਲੱਸੀ ਨੂੰ ਆਇਆ ਦੁੱਧ ਦੇ ਗਿਆ

400


ਮੇਰਾ ਯਾਰ ਨੀ ਬੜਾ ਟੁੱਟ ਜਾਣਾ
ਤੁਰਦੀ ਦੀ ਸਿਫਤ ਕਰੇ

401


ਸੁਹਣੇ ਯਾਰ ਦੀ ਕਸਮ ਨਾ ਖਾਵਾਂ
ਪੁੱਤ ਦਾ ਮੈਂ ਨੇਮ ਚੁੱਕਦੀ

68:: ਗਾਉਂਦਾ ਪੰਜਾਬ