ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

402


ਮੇਰੇ ਯਾਰ ਨੂੰ ਮੰਦਾ ਨਾ ਬੋਲੀਂ
ਮੇਰੀ ਭਾਮੇਂ ਜਿੰਦ ਕੱਢ ਲੀਂ

403


ਦੇ ਗਿਆ ਰੁਮਾਲ ਕੱਢਣਾ
ਮੇਰੇ ਚਿੱਤ ਨੂੰ ਚਿਤਮਣੀ ਲਾਈ

404


ਝੂਠੀ ਪੈ ਗੀ ਬਚਨਾਂ ਤੋਂ
ਮੱਥੇ ਯਾਰ ਦੇ ਲੱਗਿਆ ਨਾ ਜਾਵੇ

405


ਕਿਹੜੇ ਰਾਹ ਮੁਕਲਾਵੇ ਜਾਵਾਂ
ਮਿੱਤਰਾਂ ਦੇ ਹਲ਼ ਚੱਲਦੇ

406


ਸੁਹਣੇ ਯਾਰ ਨੇ ਕੁਵੇਲੇ ਅੱਖ ਮਾਰੀ
ਔਖੀ ਹੋ ਗੀ ਕੰਧ ਟੱਪਣੀ

407


ਸੁਹਣਾ ਚਿੱਟਿਆਂ ਦੰਦਾਂ ਨਾਲ਼ ਹੱਸ ਕੇ
ਲੈ ਗਿਆ ਮੇਰੀ ਜਿੰਦ ਕੱਢ ਕੇ

408


ਗੋਦੀ ਚੁੱਕ ਲੈ ਮਲਾਹਜੇਦਾਰਾ
ਨੱਚਦੀ ਦੇ ਪੈਰ ਘਸ ਗੇ

409


ਮੇਰਿਆ ਖੰਡ ਦਿਆ ਖੇਲਣਿਆ ਯਾਰਾ
ਲੰਘ ਜਾ ਬਾਜ਼ਾਰ ਵਿਚ ਦੀਂ

410


ਤਾਹਨਾ ਤੇਰਾ ਤੀਰ ਮਿੱਤਰਾ
ਮੇਰੇ ਅਜੇ ਵੀ ਕਲੇਜੇ ਵਿਚ ਰੜਕੇ

411


ਤੇਰੇ ਲੱਗਦੇ ਨੇ ਬੋਲ ਪਿਆਰੇ
ਚੌਕੀਦਾਰਾ ਲੈ ਲੈ ਮਿੱਤਰਾ

412


ਹੱਥ ਤੇਰਾ ਕਾਲਜਾ ਮੇਰਾ
ਕੱਢ ਲੈ ਰੁੱਗ ਭਰ ਕੇ

ਗਾਉਂਦਾ ਪੰਜਾਬ:: 69