ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

468


ਯਾਰੀ ਲਾਈ ਸੀ ਗੁਆਂਢਣ ਕਰਕੇ
ਘਰ ਬਾਰ ਲੈ ਗੀ ਲੁੱਟ ਕੇ

469


ਇਹਦੀ ਪਿੰਡ ਦੇ ਮੁੰਡੇ ਨਾਲ਼ ਯਾਰੀ
ਘੜਾ ਨਾ ਚਕਾਇਓ ਕੁੜੀਓ

470


ਖਸਮਾਂ ਨੂੰ ਖਾਣ ਕੁੜੀਆਂ
ਆਪੇ ਚੱਕ ਨੂੰ ਮੌਣ ਤੇ ਧਰ ਕੇ

471


ਕਾਹਨੂੰ ਮਾਰਦੈਂ ਚੰਦਰਿਆ ਡਾਕੇ
ਔਖੀ ਹੋਜੂ ਕੈਦ ਕੱਟਣੀ

472


ਯਾਰ ਡਾਕੇ ਮਾਰਦਾ ਨਾ ਸਮਝਾਇਆ
ਲੰਬੇ ਲੰਬੇ ਬੈਣ ਪਾਉਨੀ ਐਂ

473


ਕਾਹਨੂੰ ਰੋਨੀਏਂ ਢਿੱਲ੍ਹੇ ਜਹੇ ਬੁਲ੍ਹ ਕਰ ਕੇ
ਆਸ਼ਕਾਂ ਨੂੰ ਨਿੱਤ ਬਦੀਆਂ

474


ਤੇਰੇ ਦੁੱਖਾਂ ਨੇ ਵੈਰੀਆ ਮੇਰੀ
ਰੂੰ ਵਾਂਗ ਜਿੰਦ ਪਿੰਜ ਤੀ

475


ਲੱਕ ਬੰਨ੍ਹ ਕੇ ਪੱਤਣਾਂ ਤੇ ਖੜੀਆਂ
ਜਿਨ੍ਹਾਂ ਨੂੰ ਲੋੜ ਮਿੱਤਰਾਂ ਦੀ

476


ਸਾਰਾ ਬਾਗ਼ ਹਵਾਲੇ ਕੀਤਾ
ਮਿੱਤਰਾਂ ਨੇ ਫੁੱਲ ਮੰਗਿਆ

477


ਮਿੱਤਰਾਂ ਦੀ ਲੂਣ ਦੀ ਡਲ਼ੀ
ਤੂੰ ਮਿਸ਼ਰੀ ਕਰ ਕੇ ਜਾਣੀ

478


ਪਾਰ ਲੰਘਣਾ ਸੱਜਣ ਨੂੰ ਮਿਲਣਾ
ਹੱਥ ਨਾਲ਼ ਹੱਥ ਜੋੜਦੀ

ਗਾਉਂਦਾ ਪੰਜਾਬ:: 75