ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਓਂ ਭੁੱਲਣਾ ਵਿਛੋੜਾ ਤੇਰਾ

499


ਨਹੀਂ ਭੁੱਲਣਾ ਵਿਛੋੜਾ ਤੇਰਾ
ਸੱਭੇ ਦੁੱਖ ਭੁੱਲ ਜਾਣਗੇ

500


ਯਾਰ ਤੁਰ ਗਿਆ ਵਿਛੋੜਾ ਦੇ ਕੇ
ਬੈਠੀ ਰੋਵਾਂ ਚਰਖੇ ਤੇ

501


ਤੰਦ ਤੇਰਿਆਂ ਦੁੱਖਾਂ ਦੀ ਪਾਵਾਂ
ਚਰਖਾ ਮੈਂ ਕੱਤਦੀ

502


ਕਿਤੇ ਹੋਣਗੇ ਸਬਬ ਨਾਲ਼ ਮੇਲੇ
ਅਜ ਦੇ ਵਿਛੜਿਆਂ ਦੇ

503


ਅੱਖਾਂ ਗਹਿਰੀਆਂ ਤੇ ਦਿਲ ਕੁਮਲਾਏ
ਜਿਨ੍ਹਾਂ ਦੇ ਰਾਹੀਂ ਯਾਰ ਵਿਛੜੇ

504


ਗੱਡੀ ਵਿਚ ਮੈਂ ਰੋਵਾਂ
ਯਾਰ ਰੋਵੇ ਕਿੱਕਰਾਂ ਦੇ ਓਹਲੇ

505


ਯਾਰ ਰੋਣ ਪਿੱਪਲਾਂ ਦੀ ਛਾਵੇਂ
ਗੱਡੀ ਵਿਚ ਮੈਂ ਰੋਵਾਂ

506


ਰੋਂਦੀ ਯਾਰਾਂ ਨੂੰ
ਨਾਂ ਵੀਰੇ ਦਾ ਲੈ ਕੇ

507


ਮੇਰਾ ਪੈਰ ਪਿਛਾਂਹ ਨੂੰ ਜਾਵੇ
ਮਿੱਤਰਾਂ ਦਾ ਪਿੰਡ ਛੱਡ ਕੇ

78:: ਗਾਉਂਦਾ ਪੰਜਾਬ