ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

519


ਛੜਿਆਂ ਨੂੰ ਲੈ ਜਾ ਲਾਮ ਤੇ
ਜਿੱਤ ਹੋ ਜੂ ਫਰੰਗੀਆ ਤੇਰੀ

520


ਕਟ ਦੇ ਫਰੰਗੀਆ ਨਾਵਾਂ
ਇਕੋ ਪੁੱਤ ਮੇਰੀ ਸੱਸ ਦਾ

521


ਚੜ੍ਹ ਗਿਆ ਡਾਕ ਗੱਡੀ
ਮੈਨੂੰ ਦੇ ਗਿਆ ਜੱਕੇ ਦਾ ਭਾੜਾ

522


ਤੇਰੇ ਨਾਲ਼ ਨੀ ਤਲੰਗਿਆ ਜਾਣਾ
ਛੱਡ ਜਾਏਂ ਟੇਸਣ ਤੇ

523


ਰਾਤਾਂ ਕਾਲੀਆਂ ਕੱਲੀ ਨੂੰ ਡਰ ਆਵੇ
ਛੁੱਟੀ ਲੈ ਕੇ ਆ ਜਾ ਨੌਕਰਾ

524


ਤੇਰਾ ਲੱਗੇ ਨਾ ਲਾਮ ਵਿਚ ਨਾਵਾਂ
ਬਿਨ ਮੁਕਲਾਈ ਛੱਡ ਕੇ ਗਿਆ

525


ਕੱਚੀ ਨੌਕਰੀ ਕੀ ਪਾਰ ਲਖਾਉਣਾ
ਛੁੱਟੀ ਲੈ ਕੇ ਆ ਜਾ ਨੌਕਰਾ

526


ਕਿਹੜੀ ਛਾਉਣੀ ਲਵਾ ਲਿਆ ਨਾਵਾਂ
ਚਿੱਠੀਆਂ ਬਰੰਗ ਭੇਜਦੈਂ

527


ਮੇਰੇ ਮਾਹੀ ਦਾ ਸੁਨੇਹਾ ਲੈ ਜਾ
ਬਸਰੇ ਨੂੰ ਜਾਣ ਵਾਲ਼ਿਆ

528


ਡਾਕੀਏ ਨੂੰ ਦੋਸ਼ ਦਿੰਨੀ ਏਂ
ਤੇਰਾ ਸ਼ਾਮ ਚਿੱਠੀਆਂ ਨਾ ਪਾਵੇ

529


ਚਿੱਠੀਆਂ ਕਿਧਰ ਨੂੰ ਪਾਵਾਂ
ਦੱਸ ਕੇ ਨਾ ਗਿਆ ਮਿੱਤਰਾ

80:: ਗਾਉਂਦਾ ਪੰਜਾਬ