ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

530


ਚਿੱਠੀ ਇਕ ਦਰਦੀ ਦੀ ਆਈ
ਕਾਗਤਾਂ ਦਾ ਰੁੱਗ ਆ ਗਿਆ

531


ਚਿੱਠੀ ਕਿਹੜੇ ਹੌਸਲੇ ਪਾਵਾਂ
ਦੇਮੇਂ ਨਾ ਜਵਾਬ ਸੁਹਣੀਏਂ

532


ਕਾਗਜ਼ਾਂ ਨਾਲ਼ ਘਰ ਭਰਤਾ
ਕਦੇ ਆਉਣ ਦੀ ਚਿੱਠੀ ਨਾ ਪਾਈ

533


ਹਾਰ ਜਾਏਂ ਜਰਮਨੀਆਂ
ਮੇਰਾ ਸਿੰਘ ਕੈਦ ਜਿਨ ਕੀਤਾ

534


ਕੈਦਾਂ ਉਮਰ ਦੀਆਂ
ਕੰਤ ਜਿਨ੍ਹਾਂ ਦੇ ਨੌਕਰ

535


ਵਹੁਟੀ ਨੌਕਰ ਦੀ
ਅੱਗ ਬਾਲ਼ ਕੇ ਧੂੰਏਂ ਦੇ ਪੱਜ ਰੋਵੇ

536


ਭਿੱਜ ਗਿਆ ਲਾਲ ਪੰਘੂੜਾ
ਰਾਤੀਂ ਰੋਂਦੀ ਦਾ

537


ਮਾਹੀ ਮੇਰਾ ਲਾਮ ਨੂੰ ਗਿਆ
ਮੇਰੇ ਬੱਜਣ ਕਲੇਜੇ ਛੁਰੀਆਂ

{{c|538}
ਕਿਤੇ ਸੁਖ ਦਾ ਸੁਨੇਹਾ ਘਲ ਵੇ
ਮੁੱਦਤਾਂ ਗੁਜ਼ਰ ਗੀਆਂ

539


ਬੱਦਲਾਂ ਨੂੰ ਦੇਖ ਰਹੀ
ਮੈਂ ਤੇਰਾ ਸੁਨੇਹਾ ਪਾ ਕੇ

540


ਸੁੱਤੀ ਪਈ ਨੂੰ ਹਿਚਕੀਆਂ ਆਈਆਂ
ਮਿੱਤਰਾਂ ਨੇ ਯਾਦ ਕਰੀ

ਗਾਉਂਦਾ ਪੰਜਾਬ:: 81