ਇਹ ਵਰਕਾ ਤਸਦੀਕ ਕੀਤਾ ਗਿਆ ਏ
563
ਰੱਬ ਵਰਗਾ ਆਸਰਾ ਤੇਰਾ
ਲੰਘੀਓਂ ਮਰੋੜਾ ਮਾਰ ਕੇ
564
ਯਾਰ ਹੋਣ ਗੇ ਮਿਲਣ ਗੇ ਆਪੇ
ਚਿੱਤ ਨੂੰ ਟਿਕਾਣੇ ਰੱਖੀਏ
565
ਜਿਊਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ
ਲੰਬਾ ਜੇਰਾ ਰੱਖ ਮਿੱਤਰਾ
566
ਯਾਰ ਹੋਣਗੇ ਮਿਲਣਗੇ ਆਪੇ
ਰੱਬ ਉੱਤੇ ਰੱਖ ਡੋਰੀਆਂ
567
ਕਈ ਹੋਣਗੇ ਸਬੱਬ ਨਾਲ਼ ਮੇਲੇ
ਅੱਜ ਦੇ ਵਿਛੜਿਆਂ ਦੇ
568
ਇਕ ਵਾਰੀ ਮੇਲ ਦਈਂ ਵੇ ਰੱਬਾ
ਕਿਤੇ ਵਿਛੜੇ ਹੀ ਨਾ ਮਰ ਜਾਈਏ
569
ਕਦੋਂ ਹੋਣਗੇ ਯਾਰ ਨਾਲ਼ ਮੇਲੇ
ਪਾਂਡਿਆ ਮੇਰਾ ਹੱਥ ਦੇਖ ਦੇ
84:: ਗਾਉਂਦਾ ਪੰਜਾਬ