ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਰ ਸ਼ਿੰਗਾਰ

570

ਆਰਸੀ


ਅੱਧੀ ਰਾਤੇ ਪਾਣੀ ਮੰਗਦਾ
ਮੈਂ ਤਾਂ ਆਰਸੀ ਦਾ ਕੌਲ ਬਣਾਇਆ

571


`ਮੇਰਾ ਆਰਸੀ ਤੋਂ ਹੱਥ ਖ਼ਾਲੀ
ਵੀਰਾ ਵੇ ਮੁਰੱਬੇ ਵਾਲ਼ਿਆ

572

ਸੱਗੀ ਫੁੱਲ


ਸੱਗੀ ਫੁੱਲ ਸੁਹਾਗਣ ਦਾ ਗਹਿਣਾ
ਦੂਰੋਂ ਲੱਗੇ ਸਾਈਂ ਸਿਰ ਦਾ

573

ਸੁਰਮਾਂ


ਸੁਰਮਾਂ ਕਹਿਰ ਦੀ ਗੋਲ਼ੀ
ਬਿੱਲੀਆਂ ਅੱਖੀਆਂ ਨੂੰ

574


ਸੁਰਮਾਂ ਕਿਹੜੀਆਂ ਅੱਖਾਂ ਵਿਚ ਪਾਵਾਂ
ਅੱਖੀਆਂ 'ਚ ਯਾਰ ਵੱਸਦਾ

575


ਸੁਰਮਾਂ ਨੌਂ ਰੱਤੀਆਂ
ਡਾਕ ਗੱਡੀ ਵਿਚ ਆਇਆ

576


ਧਾਰੀ ਬੰਨ੍ਹ ਸੁਰਮਾਂ ਨਾ ਪਾਈਏ
ਪਿਉਕੇ ਪਿੰਡ ਕੁੜੀਏ

577


ਮੁੰਡਾ ਪੱਟਿਆ ਨਵਾਂ ਪਟਵਾਰੀ
ਅੱਖਾਂ ਵਿਚ ਪਾ ਕੇ ਸੁਰਮਾਂ

ਗਾਉਂਦਾ ਪੰਜਾਬ:: 85