ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

578


ਲੋਕਾਂ ਭਾਣੇ ਹੋਗੀ ਕੰਜਰੀ
ਸੁਰਮਾਂ ਅੱਖਾਂ ਦੀ ਦਾਰੂ

579

ਸ਼ੀਸ਼ਾ


ਤੇਰੇ ਰੰਗ ਤੋਂ ਤੇਜ਼ ਰੰਗ ਮੇਰਾ
ਸ਼ੀਸ਼ਾ ਦੇਖ ਮਿੱਤਰਾ

580

ਕਲਿੱਪ


ਮਾਂਗ ਤੇ ਸੰਧੂਰ ਭੁੱਕ ਕੇ
ਰੰਨ ਮਾਰਦੀ ਛੱਪੜ ਤੇ ਗੇੜੇ

581


ਘੁੰਡ ਕੱਢਣਾ ਕਲਿੱਪ ਨੰਗਾ ਰੱਖਣਾ
ਸਹੁਰੀਂ ਜਾ ਕੇ ਦੋ ਦੋ ਪਿਟਣੇ

582


ਨੰਗਾ ਰੱਖਦੀ ਕਲਿੱਪ ਵਾਲਾ ਪਾਸਾ
ਜੇਠ ਕੋਲ਼ੋਂ ਘੁੰਡ ਕੱਢਦੀ

583


ਲੋਕਾਂ ਭਾਣੇ ਘੁੰਡ ਕੱਢਦੀ
ਨੰਗਾ ਰੱਖਦੀ ਕਲਿੱਪਾਂ ਵਾਲ਼ਾ ਪਾਸਾ

584

ਕੋਕੇ ਵਾਲੀ ਡਾਂਗ


ਨਾਂ ਲਿਖ ਲਿਆ ਬਚਨੀਏਂ ਤੇਰਾ
ਕੋਕੇ ਵਾਲੀ ਡਾਂਗ ਦੇ ਉੱਤੇ

585

ਕੈਂਠਾ


ਕੈਂਠੇ ਵਾਲ਼ਾ ਧਾਰ ਕੱਢਦਾ
ਦੁਧ ਰਿੜਕੇ ਝਾਂਜਰਾਂ ਵਾਲ਼ੀ

586


ਕੱਢ ਨੀ ਸੰਦੂਕ ਵਿਚੋਂ ਕੈਂਠਾ
ਮੇਲੇ ਵਿਚ ਢੋਲ ਵੱਜਦਾ

587


ਪਾਣੀ ਡੋਲ੍ਹਗੀ ਝਾਂਜਰਾਂ ਵਾਲ਼ੀ
ਕੈਂਠੇ ਵਾਲ਼ਾ ਤਿਲ੍ਹਕ ਗਿਆ

86:: ਗਾਉਂਦਾ ਪੰਜਾਬ