ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

588

ਕੰਬਲੀ ਤੇ ਪਾਈਆਂ ਬੂਟੀਆਂ


ਚੱਜ ਨੀ ਬੱਸਣ ਦੇ ਤੇਰੇ
ਕੰਬਲੀ ਤੇ ਪਾਈਆਂ ਬੂਟੀਆਂ

589

ਘੱਗਰਾ


ਕਾਲ਼ਾ ਘੱਗਰਾ ਸੰਦੁਕ ਵਿਚ ਮੇਰਾ
ਦੇਖ ਦੇਖ ਰੋਏਂਗਾ ਜੱਟਾ

590


ਕਾਲ਼ਾ ਘੱਗਰਾ ਕਿੱਲੀ 'ਤੇ ਟੰਗਿਆ
ਦੇਖ ਦੇਖ ਰੋਏਂਗਾ ਜੱਟਾ

591

ਘੁੰਡ


ਘੁੰਡ ਕੱਢ ਕੇ ਪੈਰੀਂ ਹੱਥ ਲਾਵਾਂ
ਸਹੁਰਾ ਮੇਰਾ ਰੱਬ ਵਰਗਾ

592


ਘੁੰਡ ਸਣੇ ਹੀ ਲੜਾਈਆਂ ਹੋਈਆਂ
ਸਹੁਰੇ ਨਾਲ਼ ਅੱਡ ਹੋਣ ਤੋਂ

593


ਗੱਲਾਂ ਕਰਦੀ ਜੇਠ ਨਾਲ਼ ਮਿੱਠੀਆਂ
ਕਾਣਾ ਜਿਹਾ ਘੁੰਡ ਕੱਢ ਕੇ

594


ਕਾਹਦਾ ਅੱਖੀਆਂ ਦਾ ਦੋਸ਼ ਮੁਟਿਆਰੇ
ਘੁੰਡ ਵਿਚ ਕੈਦ ਰੱਖੀਆਂ

595

ਚੰਦ


ਚੰਦ ਚੌਂਕ ਜੱਟੀਆਂ ਦੇ
ਸੱਗੀ ਫੁੱਲ ਸਰਕਾਰੀ ਗਹਿਣਾ

596


ਜਿਹੜੇ ਲਏ ਸੀ ਬਾਗ਼ ਦੇ ਓਹਲੇ
ਮੋੜ ਚੰਦ ਮਿੱਤਰਾਂ ਦੇ

ਗਾਉਂਦਾ ਪੰਜਾਬ:: 87