ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

607


ਧੋ ਦੇ ਚਾਦਰਾ ਲਾਹੌਰੀ ਲੂਣ ਪਾ ਕੇ
ਮੇਲੇ ਜਾਣਾ ਮੁਕਸਰ ਦੇ

608

ਚੁੰਨੀ ਰੰਗ ਦੇ ਲਲਾਰੀਆ ਮੇਰੀ


ਚੁੰਨੀ ਰੰਗਦੇ ਲਲਾਰੀਆ ਮੇਰੀ
ਅਲ਼ਸੀ ਦੇ ਫੁੱਲ ਵਰਗੀ

609


ਚੀਰਾ ਰੰਗ ਦੇ ਲਲਾਰੀਆ ਮੇਰਾ
ਪਤਲੇ ਦੀ ਪੱਗ ਵਰਗਾ

610

ਚਿੱਟੇ ਦੰਦ ਮੋਤੀਆਂ ਦੇ ਦਾਣੇ


ਚਿੱਟੇ ਦੰਦ ਮੋਤੀਆਂ ਦੇ ਦਾਣੇ
ਹਸਦੀ ਦੇ ਕਿਰ ਜਾਣਗੇ

611


ਚਿੱਟਿਆਂ ਦੰਦਾਂ ਦੀ ਮਾਰੀ
ਦਾਤਣ ਨਿੱਤ ਕਰਦੀ

612


ਚਿੱਟੇ ਦੰਦ ਹੱਸਣੋਂ ਨਾ ਰਹਿੰਦੇ
ਦੁਨੀਆ ਭਰਮ ਕਰੇ

613

ਜੰਜੀਰੀ


ਸ਼ਰਮਾਂ ਚੱਕ ਧਰੀਆਂ
ਹਿੱਕ ਤੇ ਜੰਜੀਰੀ ਲਾ ਕੇ

614


ਸੁੱਤੀ ਪਈ ਦੀ ਜੰਜੀਰੀ ਖੜਕੇ
ਗੱਭਰੂ ਦਾ ਮੱਚੇ ਕਾਲ਼ਜਾ

615


ਮੇਰੀ ਕੁੜਤੀ ਖੱਲਾਂ ਦਾ ਕੂੜਾ
ਬਾਅਝ ਜੰਜੀਰੀ ਤੋਂ

616

ਜਾਗਟ


ਘੁੰਡ ਕੱਢ ਕੇ ਮੋਰਨੀ ਪਾਵਾਂ
ਬਾਬੇ ਦੀ ਜਾਗਟ ਤੇ

ਗਾਉਂਦਾ ਪੰਜਾਬ:: 89