ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

627


ਮੇਰੇ ਕੰਨਾਂ ਨੂੰ ਕਰਾ ਦੇ ਝੁਮਕੇ
ਤੇ ਹੱਥਾਂ ਨੂੰ ਸੁਨਹਿਰੀ ਚੂੜੀਆਂ

628

ਤਵੀਤ


ਤੂੰ ਕੀ ਘੋਲ ਤਵੀਤ ਪਲਾਏ
ਲੱਗੀ ਤੇਰੇ ਮਗਰ ਫਿਰਾਂ

629


ਘੁੰਡ ਕੱਢਣਾ ਤਬੀਤ ਨੰਗਾ ਰੱਖਣਾ
ਛੜਿਆਂ ਦੀ ਹਿੱਕ ਲੂਹਣ ਨੂੰ

630


ਮੁੰਡਾ ਛੱਡ ਗਿਆ ਬੀਹੀ ਦਾ ਖਹਿੜਾ
ਪੰਜਾਂ ਦੇ ਤਵੀਵ ਬਦਲੇ

631


ਲੱਗੀ ਮਗਰ ਫਿਰੇਂਗੀ ਮੇਰੇ
ਹੁੱਬ ਦੇ ਤਵੀਤ ਪਾ ਦਿਉਂ

632

ਨੱਥ ਮੱਛਲੀ


ਤੇਰੀ ਚੂਸ ਲਾਂ ਬੁਲ੍ਹਾਂ ਦੀ ਲਾਲੀ
ਮੱਛਲੀ ਦਾ ਪੁੱਤ ਬਣ ਕੇ

633


ਤੇਰੇ ਬੁਲ੍ਹਾਂ ਦੇ ਚੁਬੱਚੇ ਵਿਚ ਤਰਦੀ
ਜੀ ਕਰੇ ਖਾ ਜਾਂ ਮੱਛਲੀ

634


ਦੋ ਪੱਤ ਮੱਛਲੀ ਦੇ
ਜਾਂਦੇ ਰਾਹੀ ਦੀ ਨਿਗਾਹ ਬੰਦ ਕਰਦੇ

635


ਤਿੰਨ ਪੱਤ ਮੱਛਲੀ ਦੇ
ਜੱਟ ਚੱਬ ਗਿਆ ਸ਼ਰਾਬੀ ਹੋ ਕੇ

636

ਨੱਤੀਆਂ


ਆਹ ਲੈ ਨੱਤੀਆਂ ਕਰਾ ਲੈ ਪਿੱਪਲ ਪੱਤੀਆਂ
ਕਿਸੇ ਅੱਗੇ ਗੱਲ ਨਾ ਕਰੀਂ

ਗਾਉਂਦਾ ਪੰਜਾਬ:: 91