ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

637


ਤੈਨੂੰ ਨੱਤੀਆਂ ਬਹੂ ਨੂੰ ਪਿੱਪਲ ਪੱਤੀਆਂ
ਵਿਆਹ ਕਰਵਾ ਮਿੱਤਰਾ

638


ਹਾੜ੍ਹੀ ਆਈ ਤੇ ਤੁਰੂ ਮੁਕਲਾਵਾ
ਨੱਤੀਆਂ ਦੀ ਪਹੁੰਚ ਨਹੀਂ

639


ਨੱਤੀਆਂ ਕਰਾਈਆਂ ਰਹਿ ਗਈਆਂ
ਦਿਨ ਚੜ੍ਹਦੇ ਨੂੰ ਜੰਮ ਪੀ ਤਾਰੋ

640


ਚਿੱਟੇ ਚਾਦਰੇ ਕੰਨਾਂ ਵਿਚ ਨੱਤੀਆਂ
ਵੇਖੋ ਮੇਰੇ ਪਿੰਡ ਦੇ ਮੁੰਡੇ

641


ਚਿੱਟਾ ਚਾਦਰਾ ਕੰਨਾਂ 'ਚ ਨੱਤੀਆਂ
ਪਟਦਾ ਸ਼ੁਕੀਨੀ ਨੇ

642

ਪੰਜੇਬ


ਲੱਤ ਮਾਰੂੰਗੀ ਪੰਜੇਬਾਂ ਵਾਲ਼ੀ
ਪਰੇ ਹੋ ਜਾ ਜੱਟੂ ਵੱਟਿਆ

643

ਪਹੁੰਚੀ


ਹੱਥ ਮੱਚ ਗੇ ਪਹੁੰਚੀਆਂ ਵਾਲ਼ੇ
ਧੁੱਪੇ ਮੈਂ ਪਕਾਵਾਂ ਰੋਟੀਆਂ

644


ਢਿੱਲੇ ਹੋ ਗੇ ਗਲਾਂ ਦੇ ਮੂੰਗੇ
ਲਿੱਸੀ ਹੋ ਗੀ ਤੂੰ ਬਚਨੋ

645


ਮੇਲੇ ਜਾਏਂਗਾ ਲਿਆ ਦੀਂ ਪਹੁੰਚੀ
ਲੈ ਜਾ ਮੇਰਾ ਗੁੱਟ ਮਿਣ ਕੇ

646


ਮੇਰੇ ਹੱਥ ਨੂੰ ਕਰਾ ਦੇ ਪਹੁੰਚੀ
ਲੈ ਜਾ ਮੇਰਾ ਗੁੱਟ ਮਿਣ ਕੇ

92:: ਗਾਉਂਦਾ ਪੰਜਾਬ