ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

647

ਪੱਟੀਆਂ


ਨਾਮਾ ਬੋਲਦਾ ਮਰਾਸਣੇ ਤੇਰਾ
ਪੱਟੀਆਂ ਨਾਇਣ ਗੁੰਦੀਆਂ

648

ਪੱਖੀ ਨੂੰ ਲਵਾ ਦੇ ਘੁੰਗਰੂ


ਹਾੜ੍ਹੀ ਵੱਢੂੰਗੀ ਨਾਲ਼ ਤੇਰੇ
ਦਾਤੀ ਨੂੰ ਲਵਾ ਦੇ ਘੁੰਗਰੂ

649


ਜਿੱਦਣ ਦੀ ਮੈਂ ਹੋ ਗੀ ਸਾਧਣੀ
ਪਊਏ ਰੱਖਦੀ ਘੁੰਗਰੂਆਂ ਵਾਲ਼ੇ

650


ਥਾਲੀ ਭੰਨ ਕੇ ਬਣਾ ਦੂੰ ਛੈਣੇ
ਜਲਸਾ ਸਿਖ ਮੁੰਡਿਆ

651


ਯਾਰਾ ਰੁੱਤ ਗਰਮੀ ਦੀ ਆਈ
ਪੱਖੀ ਨੂੰ ਲਵਾ ਦੇ ਘੁੰਗਰੂ

652

ਪੱਚੀਆਂ ਦੀ ਲਿਆ ਦੇ ਲੋਗੜੀ


ਕੱਢਣਾ ਦਿੱਲੀ ਦਰਵਾਜ਼ਾ
ਪੱਚੀਆਂ ਦੀ ਲਿਆ ਦੇ ਲੋਗੜੀ

653


ਕਿਹੜੀ ਗਲ ਤੇ ਪਰਖਦੈਂ ਚੂੰਡਾ
ਡੋਰੀ ਮੇਰੇ ਮਾਪਿਆਂ ਦੀ

654


ਤੇਰੀ ਧੌਣ ਤੇ ਲਟਕਦਾ ਆਵਾਂ
ਲੋਗੜੀ ਦਾ ਫੁੱਲ ਬਣ ਕੇ

655


ਪੱਚੀਆਂ ਦੀ ਲਿਆ ਦੇ ਲੋਗੜੀ
ਅਸੀਂ ਸੱਸ ਦੇ ਪਰਾਂਦੇ ਕਰਨੇ

656


ਲੰਮੀ ਤੇਰੀ ਗੁੱਤ ਕੁੜੀਏ
ਛਾਲਾਂ ਮਾਰਦੀ ਕਮਰ ਤੇ ਫਿਰਦੀ

ਗਾਉਂਦਾ ਪੰਜਾਬ ::93