ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

667


ਪਹਿਲਾਂ ਮਾਮਲੇ ਤੋਂ ਜਾਨ ਛੁਡਾਈਏ
ਬੰਦ ਫੇਰ ਬਣ ਜਾਣਗੇ

668


ਲੱਛੀ ਤੇਰੇ ਬੰਦ ਨਾ ਬਣੇ
ਮੁੰਡੇ ਮਰਗੇ ਕਮਾਈਆਂ ਕਰਦੇ

669

ਬਾਂਕਾਂ


ਆਹ ਲੈ ਫੜ ਮਿੱਤਰਾ
ਬਾਂਕਾਂ ਮੇਚ ਨਾ ਆਈਆਂ

670


ਰੰਨ ਅੱਡੀਆਂ ਕੂਚਦੀ ਮਰਗੀ
ਬਾਂਕਾਂ ਨਾ ਜੁੜੀਆਂ

671

ਬਾਜ਼ੂ ਬੰਦ


ਬਾਜੂ ਬੰਦ ਚੰਦਰਾ ਗਹਿਣਾ
ਜੱਫੀ ਪਾਇਆਂ ਛਣਕ ਪਵੇ

673

ਮੇਖਾਂ


ਤੇਰੇ ਲਾ ਕੇ ਦੰਦਾਂ ਵਿਚ ਮੇਖਾਂ
ਮੌਜ ਸੁਨਿਆਰਾ ਲੈ ਗਿਆ

674


ਮੌਜ ਸੁਨਿਆਰਾ ਲੈ ਗਿਆ
ਜੀਹਨੇ ਲਾਈਆਂ ਦੰਦਾਂ ਵਿਚ ਮੇਖਾਂ

675


ਕੁੜੀ ਮੇਖਾਂ ਦੁਖਾਉਣ ਦੀ ਮਾਰੀ
ਮੇਲੇ ਵਿਚ ਹਸਦੀ ਫਿਰੇ

676


ਸਾਰੇ ਮੁੰਡਿਆਂ ਲੁਆ ਲੀਆਂ ਮੇਖਾਂ
ਕੁੜੇ ਤੇਰੇ ਦੰਦ ਦੇਖ ਕੇ

677

ਭੋਥਾ ਚਾਦਰਾ


ਭੋਥਾ ਮੇਰਾ ਸਤ ਗਜ਼ ਦਾ
ਰੇਤ ਹੂੰਝਦਾ ਜਾਵੇ

ਗਾਉਂਦਾ ਪੰਜਾਬ:: 95