ਪੰਨਾ:ਗਾਉਂਦਾ ਪੰਜਾਬ – ਸੁਖਦੇਵ ਮਾਦਪੁਰੀ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

687


ਸਾਰਾ ਪਿੰਡਾ ਖੱਦਰ ਨੇ ਖਾਧਾ
ਬੋਸਕੀ ਲਿਆ ਦੇ ਮੁੰਡਿਆ

688


ਸਾਨੂੰ ਧੱਫੜ ਖੱਦਰ ਨੇ ਪਾਏ
ਸੂਟ ਲੈ ਦੇ ਮਲਮਲ ਦਾ

689


ਖੱਟੇ ਸੂਟ ਤੇ ਪਸ਼ਮ ਦੀਆਂ ਤਣੀਆਂ
ਬੁੱਢੜੇ ਵੀ ਕੱਢਣ ਬੈਠਕਾਂ

690


ਚਿੱਤ ਕਰਦੇ ਬੁੱਢੇ ਦਾ ਰਾਜ਼ੀ
ਉੱਤੇ ਲੈ ਕੇ ਲਾਲ ਡੋਰੀਆ

691


ਪੈਰਾਸ਼ੂਟ ਦੀ ਸਮਾਦੂੰ ਕੁੜਤੀ
ਖੜ੍ਹ ਕੇ ਗਲ ਸੁਣ ਜਾ

692


ਮੈਨੂੰ ਬੋਸਕੀ ਦਾ ਸੂਟ ਸਮਾ ਦੇ
ਭੁੱਲਾਂ ਨਾ ਹਸਾਨ ਮਿੱਤਰਾ

693


ਮੇਰਾ ਡਿੱਗਿਆ ਰੁਮਾਲ ਫੜਾ ਜਾ
ਡੰਡੀ ਡੰਡੀ ਜਾਣ ਵਾਲਿਆ

694

ਲੌਂਗ


ਸੱਗੀ ਫੁੱਲ ਸਰਕਾਰੀ ਗਹਿਣਾ
ਤੀਲੀ ਲੌਂਗ ਕੰਜਰਾਂ ਦੇ

695


ਡੁੱਬ ਜਾਣ ਘਰਾਂ ਦੀਆਂ ਗਰਜ਼ਾਂ
ਲੌਂਗ ਕਰਾਉਣਾ ਸੀ

696


ਤੇਰੇ ਲੌਂਗ ਦਾ ਪਿਆ ਲਸ਼ਕਾਰਾ
ਹਾਲ਼ੀਆਂ ਨੇ ਹਲ਼ ਡੱਕ ਲਏ

ਗਾਉਂਦਾ ਪੰਜਾਬ:: 97