ਪੰਨਾ:ਗੀਤਾਂਜਲੀ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

“ਤੇਰੇ ਕੋਲ ਮੇਰੇ ਦੇਣ ਲਈ ਕੀ ਹੈ?"

"ਹਾਇ ਇਹ ਕੀ ਰਾਜਸੀ ਮਖੌਲ ਹੈ ਮੰਗਤਿਆਂ ਕੋਲੋਂ ਮੰਗਣਾ ਹੈਰਾਨੀ ਪਿਛੋਂ ਮੈਂ ਝੋਲੀ ਤੱਕੀ ਤੇ ਇਕ ਦਾਣਾ-ਸਭ ਤੋਂ ਨਿੱਕਾਂ ਦਾਣਾ-ਉਸ ਦੀ ਭੇਟਾ ਕੀਤਾ।

ਸ਼ਾਮ ਨੂੰ ਕੁਟੀਆ ਵਿਚ ਆ ਕੇ ਮੈਂ ਝੋਲੀ ਉਲਟਾਈ ਤਾਂ ਇਕ ਨਿੱਕਾ ਜੇਹਾ ਸੋਨੇ ਦਾ ਦਾਣਾ ਛੇਕੜਲੀ ਕਿਰਨ ਵਾਂਗ ਚਮਕੇ। ਮੇਰੀਆਂ ਅਖਾਂ ਵਿਚੋਂ ਹੰਝੂ ਨਿਕਲ ਕੇ ਝੱਮਣੀਆਂ ਵਿਚ ਪ੍ਰਤੇ ਗਏ ਚਿਟੇ ਚਿ ਦਰਦਾਂ ਦੇ ਪਾਣੀ ਦੇ ਤੁਪਕੇ।

ਹਾਇ, ਮੈਂ ਉਸ ਨੂੰ ਸਭ ਕੁਝ ਕਿਉਂ ਨ ਦੇ ਦਿਤਾ ।

੬੮