ਪੰਨਾ:ਗੀਤਾਂਜਲੀ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੫੧ਵੀਂ ਕੂੰਜ

ਰਾਤ ਦਾ ਅੰਧੇਰਾ ਆਦਤ ਅਨੁਸਾਰ ਛਾ ਗਿਆ, ਦਿਨ ਭਰ ਦੇ ਕੰਮ ਸਾਰੇ ਠੱਪੇ ਗਏ, ਸਾਡਾ ਖਿਆਲ ਸੀ ਜਿਨ੍ਹਾਂ ਨੇ ਆਉਣਾ ਹੈ, ਉਹ ਆ ਚੁਕੇ ਹਨ, ਪਿੰਡ ਦੀਆਂ ਸਾਰੀਆਂ ਗਲੀਆਂ ਤੇ ਦਰਵਾਜੇ ਬੰਦ ਹੋ ਗਏ, ਭੋਲੇ ਭਾਲੇ ਮਨੁਖ ਬੋਲੇ, “ਪ੍ਰੀਤਮ ਜੀ ਆਉਣ ਵਾਲੇ ਹਨ।’

ਅਸਾਂ ਅੰਧੇਰੇ ਵਿਚ ਹਸਦਿਆਂ ਹੋਇਆਂ ਕਿਹਾ, “ਭਲਾ ਇਹ ਕਿਸਤਰ੍ਹਾਂ ਹੋ ਸਕਦਾ ਹੈ?” ਪਰ ਹੁਣ ਪਤਾ ਲਗਾ ਕਿ ਦਰਵਾਜਾ ਖੜਕ ਰਿਹਾ ਹੈ।

ਫਿਰ ਭੀ ਸਾਡਾ ਖਿਆਲ ਸੀ ਰਾਤ ਵੇਲੇ ਹਵਾ ਨੂੰ ਆਦਤ ਹੈ ਬਾਰੀਆਂ ਬੂਹੇ ਤੇ ਪਰਦਿਆਂ ਨੂੰ ਉਡਾਉਣ ਦੀ। ਦੀਵੇ ਬੁਝਾ ਦਿੱਤੇ ਗਏ ਤੇ ਸੌਣ ਲਈ ਸਾਰੇ ਲੇਟ ਗਏ। ਕੁਝ ਬੋਲ ਉਠੇ, “ਉਸ ਦੇ ਦੂਤ ਆ ਗਏ!

ਅਸੀ ਉਨ੍ਹਾਂ ਦਾ ਮਖੌਲ ਉਡਾਉਂਦਿਆਂ ਕਿਹਾ, “ਕੋਈ ਸਰਾਂ ਦਾ ਕੁੱਤਾ ਹੋਵੇਗਾ ਸਭ ਦੇ ਦਰਵਾਜੇ ਖਟਖਟਾਉਂਦਾ।"

ਸੁੰਨ ਮੁੰਨ ਰਾਤ ਵਿਚ ਫਿਰ ਇਕ ਅਵਾਜ਼ ਆਈ, ਅਸਾਂ ਸਮਝਿਆ ਇਹ ਦੂਰੋਂ ਬਦਲਾਂ ਦੇ ਗਰਜਣ ਦੀ ਅਵਾਜ਼ ਹੈ। ਹੁਣ ਧਰਤੀ ਕੰਬੀ ਤੇ ਕੰਧਾਂ ਹਿਲੀਆਂ, ਸਾਡੀ ਨੀਂਦਰ ਵਿਚ ਵਿਘਨ ਪੈ ਗਿਆ। ਕੁਝ ਲੋਕ ਕਹਿਣ ਲਗੇ, “ਉਸ ਦੇ ਰਥ ਦੇ ਪਹੀਆਂ ਦੀ ਅਵਾਜ਼ ਹੈ, ਕੰਧਾਂ ਧਮਕ ਨਾਲ ਕੰਬੀਆਂ ਹਨ।”

ਅਸਾਂ ਅਧ ਨੀਂਦਰ ਵਿਚ ਅੰਗੜਾਈ ਲੈਂਦਿਆਂ ਕਿਹਾ, “ਬਾਬਾ ਬੜਾਉਂਦੇ ਕਿਉਂ ਜੇ, ਇਹ ਬਦਲ ਦੀ ਗਰਜ ਹੈ।”

ਅਜੇ ਰਾਤ ਦਾ ਅੰਧੇਰਾ ਸੀ ਕਿ ਇਕਦਮ ਵਾਜੇ ਵੱਜ ਉਠੇ ਤੇ

੬੯