ਪੰਨਾ:ਗੀਤਾਂਜਲੀ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

ਅਜ ਤੋਂ ਦੁਨੀਆਂ ਵਿਚ ‘ਡਰ` ਨਾਮ ਦੀ ਕੋਈ ਚੀਜ਼ ਨਹੀਂ ਰਹਿ ਜਾਵੇਗੀ ਮੇਰੇ ਸਾਰੇ ਜੀਵਨ ਜੁਧਾਂ ਵਿਚ ਤੇਰੀ ਜੈ ਜੈ ਕਾਰ ਹੋਵੇਗੀ। ਤੂੰ ਮੌਤ ਨੂੰ ਮੇਰੀ ਸਜਨੀ ਬਣਾਇਆ ਹੈ, ਮੈਂ ਆਪਣੇ ਜੀਵਨ ਦੇ ਤਾਜ ਨਾਲ ਮੌਤ ਨੂੰ ਸ਼ਿੰਗਾਰਾਂਗਾ। ਮੇਰੇ ਸਾਰੇ ਬੰਧਨਾਂ ਨੂੰ ਕੱਟਣ ਲਈ ਤੇਰੀ ਦਿੱਤੀ ਤਲਵਾਰ ਮੇਰੇ ਕੋਲ ਹੈ, ਹੁਣ ਕਿਸੇ ਤਰਾਂ ਦਾ ਵੀ ਸੰਸਾਰਕ ਡਰ ਮੈਨੂੰ ਡਰਾ ਨਹੀਂ ਸਕੇਗਾ।

ਅਜ ਤੋਂ ਸਾਰੇ ਹੋਛੇ ਤੇ ਤੁੱਛ ਸ਼ਿੰਗਾਰਾਂ ਨੂੰ ਮੈਂ ਤਿਲਾਂਜਲੀ ਦਿੰਦਾ ਹਾਂ ਹੇ ਮੇਰੇ ਦਿਲ ਦੇ ਮਾਲਕ, ਅਜ ਤੋਂ ਇਕੱਲਾ ਬਹਿ ਕੇ ਨ ਰੋਵਾਂਗਾ ਤੇ ਨ ਉਡੀਕਾਂਗਾ, ਅਜ ਤੋਂ ਲੱਜਾ ਤੇ ਸੰਕੋਚ ਦਾ ਭੀ ਕੀਰਤਨ ਸੋਹਲਾ ਪੜਿਆ ਗਿਆ ਹੈ, ਤੂੰ ਆਪਣੀ ਤਲਵਾਰ ਮੈਨੂੰ ਸ਼ਿੰਗਾਰਨ ਨੂੰ ਦਿਤੀ ਹੈ, ਹੁਣ ਗੁੱਡੀਆਂ ਪਟੋਲਿਆਂ ਨਾਲ ਖੇਡਦਾ ਮੈਂ ਸੋਭਾ ਨਹੀਂ ਪਾਵਾਂਗਾ।

੭੨