ਪੰਨਾ:ਗੀਤਾਂਜਲੀ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੫੩ਵੀਂ ਕੂੰਜ

ਤੇਰੀ ਚੂੜੀ ਕੇਡੀ ਸੁਹਣੀ ਹੈ, ਅਨੇਕਾਂ ਰੰਗਾਂ ਤੇ ਚਤਰਾਈ ਭਰੀ ਮੀਨਾਕਾਰੀ ਕਰਨ ਕਰਕੇ ਤਿਤਲੀ ਦੇ ਪਰ ਵਾਂਗ ਹੈ, ਪਰ ਤੇਰੀ ਬਿਜਲੀ ਵਾਂਗ ਦਮਕਦੀ ਖੜਗ ਚੂੜੀ ਨਾਲੋਂ ਮੈਨੂੰ ਬਹੁਤ ਹੀ ਸੁਹਣੀ ਲਗਦੀ ਹੈ ਵਿਸ਼ਨੂੰ ਦੇ ਗਰੜ ਦੇ ਫੈਲੇ ਹੋਏ ਖੰਭਾਂ ਵਾਂਗ ਹੈ ਅਤੇ ਲਾਲ ਭਾਅ ਨਾਲ ਸ਼ਿੰਗਾਰੀ ਹੋਈ ਹੈ।

ਕਾਲ ਦੇ ਅੰਤਮ ਪ੍ਰਵਾਹ ਨਾਲ ਉਪਜੀ ਹੋਈ ਅਤਿਅੰਤ ਤੀਬਰ ਵੇਦਨਾਂ ਦੇ ਘੇਰੇ ਵਿਚ ਜੀਵਨ ਦੇ ਛੇਕੜਲੇ ਸਵਾਸ ਵਾਂਗ ਕੰਬਦੀ ਹੈ, ਉਹ ਤਲਵਾਰ, ਉਸ ਆਤਮਾਂ ਦੀ ਜੋਤੀ ਵਾਂਗ ਚਮਕਦੀ ਹੈ, ਜਿਸ ਨੇ ਆਪਣੀ ਇਕ ਹੀ ਭਿਆਨਕ ਅੱਗ ਦੀ ਲਾਟ ਨਾਲ ਪਥਰ ਹੋਏ ਭਾਵਾਂ ਸਵਾਹ ਦੀ ਢੇਰੀ ਕਰ ਦਿਤਾ ਹੈ।

ਤੇਰੀ ਚੂੜੀ ਕੇਡੀ ਸੁੰਦਰ ਹੈ, ਉਹ ਤਾਰਿਆਂ ਵਰਗੇ ਰਤਨਾਂ ਨਾਲ ਜੁੜੀ ਹੋਈ ਹੈ ਪਰ ਤੇਰੀ ਖੜਗ, ਹੇ ਤੀਰਾਂ ਵਾਲਿਆ, ਸਰੀਰਕ ਸੁੰਦ੍ਰਤਾ ਵਿਚ ਮਿਲੀ ਹੋਈ ਹੈ, ਜਿਸ ਨੂੰ ਵੇਖਣ ਜਾਂ ਜਿਸ ਸਬੰਧੀ ਸੋਚਣ ਨਾਲ ਡਰ ਆਉਂਦਾ ਹੈ।

੭੩