ਪੰਨਾ:ਗੀਤਾਂਜਲੀ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੫੪ਵੀਂ ਕੂੰਜ

ਮੈਂ ਤੇਰੇ ਕੋਲੋਂ ਕੁਝ ਨਹੀਂ ਮੰਗਿਆ, ਮੈਂ ਆਪਣਾ ਨਾਮ ਭੀ ਤੈਨੂੰ ਨਹੀਂ ਦੱਸਿਆ, ਜਦੋਂ ਤੂੰ ਵਿਦਿਆ ਹੋਇਉਂ ਉਸ ਵੇਲੇ ਭੀ ਮੈਂ ਚੁਪ ਚਾਪ ਖੜੋਤਾ ਰਿਹਾ। ਮੈਂ ਉਸ ਬੋਹੜ ਵਾਲੇ ਖੂਹ ਦੇ ਲਾਗੇ ਇਕੱਲਾ ਖੜੋਤਾ ਸਾਂ, ਜਿਥੇ ਪੇਂਡੂ ਕੁੜੀਆਂ ਤੇ ਮੁਟਿਆਰਾਂ ਛਲਕਦੇ ਘੜੇ ਭਰੀ ਆਪਣੇ ਘਰਾਂ ਨੂੰ ਕਿਸੇ ਲੈਅ ਤੇ ਨਾਚ ਭਰੀ ਚਾਲ ਵਿਚ ਜਾ ਰਹੀਆਂ ਸਨ। ਉਨ੍ਹਾਂ ਮੈਨੂੰ ਜ਼ੋਰ ਨਾਲ ਉੱਚੀ ਉੱਚੀ ਆਖਿਆ, “ਸਾਡੇ ਨਾਲ ਆਵੋ, ਪ੍ਰਭਾਤ ਲੰਘ ਗਈ ਹੈ ਤੇ ਦੁਪਹਿਰ ਸਿਰ ਤੇ ਆ ਚਲੀ ਹੈ ਪਰ ਮੈਂ ਆਲਸ ਕਰ ਕੇ ਝਿਝਕ ਗਿਆ ਤੇ ਖਿਆਲਾਂ ਦੀ ਉਧੇੜ ਬੁਣਤ ਵਿਚ ਇਸਤਰਾਂ ਡੁਬ ਗਿਆ ਜਿਵੇਂ ਮੁਟਿਆਰ ਦਾ ਘੜਾ ਬੋਹੜ ਵਾਲੇ ਖੂਹ ਵਿਚ।

ਜਦੋਂ ਤੂੰ ਆਇਉਂ, ਮੈਂ ਤੇਰੇ ਪੈਰਾਂ ਦਾ ਖੜਾਕ ਨਹੀਂ ਸੁਣਿਆ ਜਦੋਂ ਤੇਰੀ ਨਜ਼ਰ ਮੇਰੇ ਤੇ ਪਈ, ਮੈਂ ਤੱ ਕਿਆ, ਤੇਰੇ ਨੈਣਾਂ ਵਿਚ ਉਦਾਸੀ ਨੂੰ। ਜਦੋਂ ਤੂੰ ਮਧਮ ਅਵਾਜ਼ ਵਿਚ ਕਿਹਾ, “ਉ ਜਵਾਨਾ, ਮੈਂ ਤਿਹਾਇਆ ਪਾਂਧੀ ਹਾਂ" ਤਦ ਤੇਰਾ ਗਲਾ ਥੱਕਿਆ ਤੇ ਖੁਸ਼ਕ ਸੀ-ਲੰਮੇ ਪੰਧ ਤੇ ਘੱਟੇ ਕਰਕੇ। ਮੈਂ ਤੁਬਕ ਪਿਆ, ਆਪਣੇ ਘੜੇ ਵਿਚੋਂ ਤੇਰੀ ਓਕ ਵਿਚ ਪਾਣੀ ਮੈਂ ਪਾਇਆ, ਮੇਰੇ ਸਿਰ ਤੇ ਪਿਪਲ ਪੱਤੀਆਂ ਛੂਹ ਰਹੀਆਂ ਸਨ ਤੇ ਸੁੱਕੇ ਪਤੇ ਖੜਕ ਰਹੇ ਸਨ। ਪੱਤਿਆਂ ਦੇ ਅੰਧੇਰੇ ਵਿਚੋਂ ਕੋਇਲ ਗਾਉਣ ਲਗ ਪਈ ਕੁਹ ਕੂ, ਕੁਹ ਕੂ। ਸੜਕ ਦੇ ਮੋੜ ਤੋਂ ਫੁਲਾਂ ਦੀ ਸੁਗੰਧੀ ਭਰਿਆ ਬੁਲਾ ਆਇਆ ਤੇ ਮਹਿਕਾਂਦਾ ਲੰਘ ਗਿਆ-ਸਮੇਂ ਵਾਂਗ।

ਜਦ ਤੂੰ ਮੇਰਾ ਨਾਮ ਪੁਛਿਆ, ਮੈਂ ਲਜਿਆਂਦਾ ਚੁਪ ਦਾ ਚੁਪ ਰਹਿ ਗਿਆ ਅਸਲ ਵਿਚ ਮੈਂ ਏਡੀ ਕੀ ਗੱਲ ਮਾਰੀ ਸੀ ਜਿਸ ਵਾਸਤੇ

੭੪