ਪੰਨਾ:ਗੀਤਾਂਜਲੀ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੇਰੀ ਵਾਲਾ

ਆਪ ਭੀ ਦਾਨ ਕੀਤਾ। ਬੱਚਿਆਂ ਨੂੰ ਯੋਗ ਬਣਾਇਆ। ਠੋਕਰਾਂ ਭਰੇ ਜੀਵਨ ਕਰਕੇ ਉਹ ਵੈਰਾਗੀ ਜਹੇ ਰਹੇ। ਉਨ੍ਹਾਂ ਦੇ ਜੀਵਨ ਦਾ ਬਹੁਤ ਸਾਰਾ ਹਿੱਸਾ ਹਿਮਾਲਾ ਦੀਆਂ ਚੋਟੀਆਂ ਉਤੇ ਲੰਘਿਆ। ਬੰਗਾਲੀ ਇਨ੍ਹਾਂ ਨੂੰ ਮਹਾ ਰਿਖੀ ਦੇ ਨਾਮ ਨਾਲ ਹੁਣ ਤੱਕ ਯਾਦ ਕਰਦੇ ਹਨ।

ਡਾ: ਟੈਗੋਰ ਸਤਵੇਂ ਥਾਂ ਸੀ, ਆਮ ਆਦਮੀਆਂ ਲਈ ਸਤ ਗਿਣਨਾ ਕੁਝ ਵੀ ਅਰਥ ਨਹੀਂ ਪਰ ਮਨੋ ਵਿਗਿਆਨੀ ( Psychologist) ਲਈ ਇਹ ਇਕ ਚੁੰਧਿਆ ਦੇਣ ਵਾਲਾ ਇਤਿਹਾਸ ਹੈ। ਉਸਨੂੰ ਪਤਾ ਹੈ ਪਹਿਲੇ ਤੇ ਦੂਜੇ ਬਚੇ ਵਿਚ ਕੀ ਫ਼ਰਕ ਹੋ ਜਾਂਦਾ ਹੈ। ਲੜਕੇ ਤੇ ਲੜਕੀਆਂ, ਜਿਸ ਘਰ ਵਿਚ ਇਕੋ ਜਹੇ ਸਮਝੇ ਜਾਂਦੇ ਹਨ, ਉਸ ਦੇ ਸਿਟੇ ਕੀ ਹੁੰਦੇ ਹਨ। ਤੇ ਜਿਨ੍ਹਾਂ ਘਰਾਂ ਵਿਚ ਲੜਕੀ ਨੂੰ ਘਟੀਆ ਜਾਣਿਆ ਜਾਂਦਾ ਹੈ, ਉਹ ਵੱਡੀ ਹੋ ਕੇ ਕੀ ਕੀ ਰੰਗ ਬਦਲਦੀ ਹੈ। ਮਨੋ ਵਿਗਿਆਨੀ (Psychologist) ਜਾਣਦਾ ਹੈ ਕਿ ਲੜਕੀਆਂ ਫੈਸ਼ਨੇਬਲ ਕਿਉਂ ਬਣਦੀਆਂ ਹਨ। ਮੁੰਡੇ, ਕੁੜੀਆਂ ਬਣਨ ਦੇ ਯਤਨ ਵਿਚ ਕਿਉਂ ਹਨ ਤੇ ਕੁੜੀਆਂ ਮੁੰਡਾ ਬਣਨ ਲਈ ਸਾਰਾ ਜ਼ੋਰ ਕਿਉਂ ਲਾਉਂਦੀਆਂ ਹਨ। ਉਸਨੂੰ ਪਤਾ ਹੈ ਕਾਣਿਆਂ, ਅਨ੍ਹਿਆਂ, ਗੁੰਗਿਆਂ, ਬੋਲਿਆਂ ਤੇ ਵੌਣਿਆਂ ਨੇ ਕਿਉਂ ਉਨਤੀ ਕੀਤੀ। ਕੇਵਲ ਉਹੋ ਜਾਣਦਾ ਹੈ ਯੂਨਾਨ ਦੇ ਮਹਾਂ ਨੀਤੱਗ ਡੇਮੋਸਥੇਨਜ਼ ਨੂੰ ਇਸ ਚੋਟੀ ਤੇ ਪਹੁੰਚਾਣ ਦਾ ਕਾਰਣ ਉਸਦਾ ਗੰਗਾ ਹੋਣਾ ਸੀ ਤੇ ਮਹਾਤਮਾਂ ਮੂਸਾ ਨੂੰ ਏਡਾ ਉਚਾ ਬਨਾਉਣ ਵਿਚ ਭੀ ਉਸਦਾ ਬਚਪਨ ਦਾ ਗੁੰਗ ਸੀ। ਯੂਨਾਨੀ ਮਹਾ ਕਵੀ ਹੋਮਰ ( Homer ) ਅੰਨ੍ਹਾਂ ਸੀ ਤੇ ਜਰਮਨੀ ਦਾ ਗੋਇਟੇ ( Goethe ) ਬਚਪਨ ਵਿਚ ਆਪਣੀ ਨਜ਼ਰ ਤੋਂ ਹੱਥ ਧੋ ਬੈਠਾ ਸੀ, ਸੰਗੀਤ ਦਾ ਮਹਾ ਵਿਦਵਾਨ ਬੈਠੋਫੋਨ ( Beethoven ) ਸ਼ੁਰੂ ਤੋਂ ਬੋਲਾ ਸੀ ਅੰਨ੍ਹਿਆਂ ਨੂੰ ਪੜ੍ਹਾਨ ਦਾ ਤਰੀਕਾ ਇਕ ਅੰਨ੍ਹੇ ਨੇ ਕਢਿਆ ਸੀ ਤੇ ਕਾਮਯਾਬ ਹਵਾਈ ਜਹਾਜ਼ ਦੀ ਮਸ਼ੀਨ ਇਕ ਵੌਣੇ ਨੇ ਬਣਾਈ ਸੀ। ਡਾ: ਨਾਰਮਨ ਹੇਅਰ ( Norman Hare ) ਆਪਣੇ ਭੈਣ ਭਰਾਵਾਂ