ਪੰਨਾ:ਗੀਤਾਂਜਲੀ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੪੬ਵੀਂ ਕੂੰਜ

ਮੇਰੇ ਵਿਚੋਂ ਤੈਨੂੰ ਪੂਰਾ ਪੂਰਾ ਅਨੰਦ ਆਉਂਦਾ ਹੈ, ਏਸੇ ਲਈ ਆਪਣੇ ਅਸਮਾਨੀ ਆਸਣ ਤੋਂ ਉਤਰ ਕੇ ਤੈਨੂੰ ਹੇਠਾਂ ਆਉਣਾ ਪਿਆ ਹੈ। ਹੇ ਬ੍ਰਹਿਮੰਡਾਂ ਦੇ ਸਾਈਂ, ਜੇ ਮੈਂ ਨ ਹੁੰਦਾ ਤੇਰਾ ਪ੍ਰੇਮ ਕਿਥੇ ਹੁੰਦਾ?

ਤੂੰ ਮੈਨੂੰ ਸਾਰੇ ਐਸ਼ਾਂ ਵਿਚ ਸਾਂਝੀਵਾਲ ਕੀਤਾ ਹੈ, ਮੇਰੇ ਦਿਲ ਵਿਚ ਤੇਰਾ ਅਨੰਦ ਅਨੰਤ ਖੇਡਾਂ ਖੇਡਦਾ ਹੈ। ਮੇਰੇ ਜੀਵਨ ਵਿਚ ਤੇਰੀ ਇੱਛਾ ਸਦਾ ਸੁੰਦ੍ਰਤਾ ਤੋਂ ਸੁੰਦ੍ਰ ਰੂਪ ਧਾਰਦੀ ਹੈ।

ਹੇ ਮਹਾਰਾਜ, ਤਾਂਈਏ ਮੇਰੇ ਦਿਲ ਨੂੰ ਮੋਹਣ ਲਈ ਤੂੰ ਆਪਣੇ ਆਪ ਨੂੰ ਸੁੰਦਤਾ ਨਾਲ ਸ਼ਿੰਗਾਰਿਆ ਹੈ, ਤਾਂਈਏ ਤੇਰਾ ਪਿਆਰ ਮੇਰੇ ਵਿਚ ਲੀਨ ਹੋ ਜਾਂਦਾ ਹੈ, ਏਸੇ ਥਾਂ ਤੇ ਦੋਹਾਂ ਦੀ ਪੂਰੀ ਪਰੀ ਏਕਤਾ ਵਿਚ ਤੇਰਾ ਦਰਸ਼ਨ ਹੁੰਦਾ ਹੈ।

੭੭