ਪੰਨਾ:ਗੀਤਾਂਜਲੀ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੪੮ਵੀਂ ਕੂੰਜ

ਉਸ ਅਨੰਦ ਦੀਆਂ ਸਾਰੀਆਂ ਸੁਰਾਂ ਮੇਰੇ ਗੀਤ ਵਿਚ ਆ ਕੇ ਮਿਲ ਜਾਣ—ਜਿਸ ਦੇ ਵਸ ਹੋ ਕੇ ਧਰਤੀ ਆਪਣੇ ਉਤੇ ਸੰਘਣੀ ਘਾਹ ਦੀ ਚਾਦਰ ਅਤਿਅੰਤ ਸਿਆਣਪ ਨਾਲ ਵਿਛਾ ਦਿੰਦੀ ਹੈ। ਜੋ ਜੀਵਨ ਮੌਤ ਦੇ ਜੌੜੇ ਜੰਮੇ ਭਰਾਵਾਂ ਨੂੰ ਇਸ ਵੱਡੀ ਦੁਨੀਆਂ ਦੇ ਹਰ ਕੋਨੇ ਤਕ ਨਚਾਉਂਦਾ ਹੈ, ਜੋ ਜੁਵਾਰ ਭਾਟੇ ਦੇ ਨਾਲ ਆਉਂਦਾ ਹੈ, ਤੇ ਖਿਲੀ ਪਾ ਕੇ ਸਾਰੇ ਜੀਵਨ ਨੂੰ ਝੂਣਦਾ ਅਤੇ ਜਗਾਉਂਦਾ ਹੈ। ਜੋ ਦੁਖਾਂ ਦੇ ਖਿੜੇ ਹੋਏ ਲਾਲ ਕਮਲ ਉਤੇ ਆਪਣੇ ਹੰਝੂਆਂ ਨਾਲ ਸ਼ਾਂਤ ਹੋ ਕੇ ਅਰਾਮ ਕਰਦਾ ਹੈ, ਜੋ ਸਭ ਕੁਝ ਘੱਟੇ ਵਿਚ ਸੁਟ ਦੇਂਦਾ ਹੈ ਤੇ ਉਭਾਸਰਦਾ ਹੈ ਤੱਕ ਨਹੀਂ।

੭੯