ਪੰਨਾ:ਗੀਤਾਂਜਲੀ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੇਰੀ ਵਾਲਾ

ਵਿਚ ਯਾਰ੍ਹਵੇਂ ਥਾਂ ਸੀ ਉਸ ਨੇ ਇਸੇ ਕਰਕੇ ਵੱਡੇ ਹੋ ਕੇ ਗਰਭ ਰੋਕਣ ( Birth-Control ) ਦਾ ਪ੍ਰਚਾਰ ਕੀਤਾ। ਜਿਸ ਸਬੰਧੀ ਅਜ ਹਰ ਹੰਢਿਆ ਤੇ ਨਵਾਂ ਜੋੜਾ ਇਕੱਲਾ ਬਹਿ ਕੇ ਸੋਚਦਾ ਹੈ। ਮਨੋਵਿਗਿਆਨੀ ( Psychologist ) ਦੀ ਦ੍ਰਿਸ਼ਟੀ ਵਿਚ ਨਿੱਕਾ ਹੋਣਾ ਉਹੋ ਜਿਹਾ ਘਾਟਾ ਹੈ, ਜਿਹੋ ਜਿਹਾ ਗੁੰਗਾ, ਅਨ੍ਹਾਂ ਤੇ ਬੋਲਾ ਹੋਣਾ। ਪਰ ਇਹੋ ਚੀਜ਼ ਉਸ ਨੂੰ ਅਗੇ ਵਧਾਉਂਦੀ ਹੈ। ਹਰ ਕਮਜ਼ੋਰ ਆਪਣੀ ਕਮੀ ਪੂਰੀ ਕਰਨ ਲਈ ਸਾਰਾ ਤਾਣ ਲਾਉਂਦਾ ਹੈ ਅਤੇ ਆਪਣੇ ਵਿਚ ਕੋਈ ਹੈਰਾਨ ਕਰਨ ਵਾਲੀ ਖ਼ੂਬੀ ਪੈਦਾ ਕਰਦਾ ਹੈ। ਪੰਡਤ ਜਵਾਹਰ ਲਾਲ ਨੇ ਆਪਣੇ ਜੀਵਨ ਵਿਚ ਆਪਣੇ ਨਿੱਕੇ ਹੋਣ ਨੂੰ ਬੜਾ ਕੋਸਿਆ ਹੈ ਪਰ ਇਸੇ ਨਿੱਕੇ ਹੋਣ ਨੇ ਉਸ ਨੂੰ ਇਕ ਮਹਾਨ ਲੀਡਰ ਬਣਾ ਦਿਤਾ।

ਮਹਾਤਮਾ ਟੈਗੋਰ ਸਭ ਤੋਂ ਨਿੱਕਾ ਸੀ ਤੇ ਨਿੱਕਾ ਹੋਣਾ ਇਸ ਗਲ ਦਾ ਪ੍ਰਮਾਣ ਹੈ ਕਿ ਵੱਡਿਆਂ ਨਾਲੋਂ ਜ਼ਰੂਰ ਸਿਆਣਾ ਬਣ ਜਾਵੇ।

ਇਹ ਯਾਦ ਰੱਖਣ ਵਾਲੀ ਗਲ ਹੈ ਕਿ ਟੈਗੋਰ ਚਿਕੜ ਵਿਚੋਂ ਕੰਵਲ ਨਹੀਂ ਉਗਿਆ ਸਗੋਂ ਉਸ ਬਾਗ਼ ਦਾ ਸਭ ਤੋਂ ਵੱਡਾ ਤੇ ਸਹਣਾ ਫ਼ੁਲ ਹੈ ਜਿਸ ਵਿਚ ਐਡੀਟਰ, ਚਿਤ੍ਰਕਾਰ, ਗਵਈਏ, ਨੀਤੱਗ ਤੇ ਰੱਸਕ ਫ਼ੁਲ ਸਨ। ਇਨ੍ਹਾਂ ਦਾ ਵੱਡਾ ਭਾਈ ਤੇਜਿੰਦਰ ਨਾਥ 'ਭਾਰਤੀ' ਨੂੰ ਲਿਖਦਾ ਸੀ ਇਨ੍ਹਾਂ ਦੇ ਭਣੇਵੇਂ ਅਵਨਿੰਦਰ ਤੇ ਗਗਨਿੰਦਰ ਸੰਸਾਰ ਦੇ ਪ੍ਰਸਿਧ ਚਿਤ੍ਰਕਾਰਾਂ ਵਿਚ ਗਿਣੇ ਜਾਂਦੇ ਸਨ। ਇਨ੍ਹਾਂ ਦੇ ਚੁਫੇਰੇ ਮਿਠੀਆਂ ਸੁਰਾਂ, ਮਹਾ ਰਿਸ਼ੀਆਂ ਦੇ ਪ੍ਰਭਾਵ, ਜੀਵਨ ਪਲਟ ਦੇਣ ਵਾਲੇ ਚਿਤ, ਮਹਾਨ ਭਾਰਤ ਦਾ ਫ਼ਲਸਫ਼ਾ ਤੇ ਸੁੰਦ੍ਰੀਆਂ ਦਾ ਨਾਚ ਸੀ। ਵਿਚਕਾਰ ਨਿੱਕਾ ਟੈਗੋਰ ਰਿੜ੍ਹ ਰਿਹਾ ਸੀ। ਕਦੀ ਸੁਰਾਂ ਨੂੰ ਸੁਣਦਾ, ਕਦੀ ਤਸਵੀਰਾਂ ਨੂੰ ਤਕਦਾ ਤੇ ਕਦੀ ਨ ਸਮਝ ਆਉਣ ਵਾਲੇ ਫ਼ਲਸਫ਼ੇ ਵਲ ਧਿਆਨ ਦੇਂਦਾ।

ਨਿੱਕੇ ਟੈਗੋਰ ਦੇ ਮਾਤਾ ਜੀ ਮਰ ਗਏ। ਇਹ ਇਕ ਹੋਰ ਖੱਪਾ ਪਿਆ; ਨਿੱਕੇ ਜਹੇ ਜੀਵਣ ਵਿਚ। ਨੌਕਰਾਂ ਦੇ ਬੇ-ਰਹਿਮ ਹੱਥਾਂ ਵਿਚ

੯.