ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗੀਤਾਂਜਲੀ
੬੭ਵੀਂ ਕੂੰਜ
ਤੂੰ ਹੀ ਅਕਾਸ਼ ਹੈਂ, ਅਤੇ ਤੂੰ ਹੀ ਆਲਣਾ ਹੈਂ, ਹੇ ਸੁੰਦਰ ਇਹ ਤੇਰਾ ਹੀ ਪ੍ਰੇਮ ਹੈ, ਜਿਸਨੇ ਮੇਰੀ ਆਤਮਾਂ ਨੂੰ ਅਨੇਕਾਂ ਰੰਗਾਂ, ਅਨੇਕਾਂ ਗੀਤਾਂ ਤੇ ਅਨੇਕਾਂ ਸੁਗੰਧੀਆਂ ਦੇ ਪਰਦੇ ਵਿਚ ਲਪੇਟਿਆ ਹੈ।
ਏਥੇ ਪ੍ਰਭਾਤ ਦੀ ਦੇਵੀ ਆਪਣੇ ਸੱਜੇ ਹੱਥ ਵਿੱਚ ਸੁਨਹਿਰੀ ਥਾਲੀ ਵਿੱਚ ਸੁੰਦਰਤਾ ਦੀ ਮਾਲਾ ਲੈ ਕੇ ਚੁੱਪ ਚਾਪ ਧਰਤੀ ਦੇ ਮੱਥੇ ਨੂੰ ਸ਼ਾਂਤੀ ਨਾਲ ਸ਼ਿੰਗਾਰਨ ਲਈ ਆਉਂਦੀ ਹੈ।
ਪੱਛਮੀ ਸ਼ਾਂਤ ਸਾਗਰ ਵਿਚ ਸੀਤਲ ਪਾਣੀ ਸੋਨੇ ਦੀ ਫੁਹਾਰ ਨਾਲ ਭਰ ਕੇ, ਬੇ-ਨਿਸ਼ਾਨ ਰਾਹਾਂ ਥਾਈਂ ਹੁੰਦੀ ਹੋਈ ਗਾਈਆਂ ਤੋਂ ਖਾਲੀ ਮੈਦਾਨਾਂ ਵਿਚ ਸੰਧਿਆ ਏਥੇ ਆ ਬਿਰਾਜਦੀ ਹੈ।
ਪਰ ਉਸ ਥਾਂ ਵਿਚ ਜਿਥੇ ਅਨੰਤ ਅਕਾਸ਼ ਆਤਮਾਂ ਦੀ ਉਡਾਰੀ ਲਈ, ਫੈਲਿਆ ਹੋਇਆ ਹੈ ਨਿਰਮਲ ਉਜਲ ਪ੍ਰਤੀਬਿੰਬ ਉਥੇ ਨਾ ਦਿਨ ਹੈ, ਨਾ ਰਾਤ ਹੈ, ਨਾ ਰੂਪ ਹੈ, ਨਾ ਰੰਗ ਹੋ, ਇਕ ਸ਼ਬਦ ਭੀ ਨਹੀਂ ਹੈ।
੯੦