ਪੰਨਾ:ਗੀਤਾਂਜਲੀ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੬੮ਵੀਂ ਕੂੰਜ

ਤੇਰੀ ਸੂਰਜੀ ਕਿਰਨ ਆਪਣੀਆਂ ਬਾਹਵਾਂ ਨੂੰ ਫੈਲਾਉਂਦੀ ਹੋਈ ਇਸ ਪ੍ਰਿਥਵੀ ਪਰ ਆਉਂਦੀ ਹੈ, ਅਤੇ ਦਿਨ ਭਰ ਮੇਰੇ ਦਰਵਾਜ਼ੇ ਤੇ ਇਸ ਲਈ ਖੜੀ ਰਹਿੰਦੀ ਹੈ ਕਿ ਉਹ ਮੇਰੇ ਹੰਝੂਆਂ ਨੂੰ ਹਉਕੇ ਅਤੇ ਗੀਤਾਂ ਤੋਂ ਬਣੇ ਹੋਏ ਬਦਲਾਂ ਨੂੰ ਤੇਰੇ ਚਰਨਾਂ ਵਿਚ ਲੈ ਜਾਵੇ।

ਪ੍ਰੇਮ ਅਨੰਦ ਨਾਲ ਤੁੰ ਆਪਣੀ ਤਾਰਿਆਂ ਨਾਲ ਜੜੀ ਧੁੰਦ ਦੇ ਲਾਗੇ ਚਾਗੇ ਬਦਲਾਂ ਦੇ ਪਰਦਿਆਂ ਨੂੰ ਲਪੇਟ ਦਿਤਾ ਹੈ ਤੂੰ ਉਸਨੂੰ ਅਨੇਕ ਨੂੰ ਰੁਪਾਂ ਅਤੇ ਤੈਹਾਂ ਵਿਚ ਬਦਲਦਾ ਏਂ ਅਤੇ ਸਦਾ ਤਬਦੀਲ ਹੋਣ ਵਾਲੇ ਰੰਗਾਂ ਵਿਚ ਰੰਗਦਾ ਏਂ।

ਹੇ ਨਿਰ-ਜਨ ਤੇ ਸ਼ਾਂਤ, ਉਹ ਬੜੇ ਹਲਕੇ, ਚੰਚਲ, ਕੋਮਲ ਤੇ ਦਰਦੀ ਸ਼ਾਮ ਰੰਗ ਵਾਲੇ ਹਨ, ਏਸੇ ਲਈ ਤੂੰ ਉਹਨਾਂ ਨੂੰ ਏਨਾਂ ਪਿਆਰ ਕਰਦਾ ਏਂ ਅਤੇ ਏਸੇ ਲਈ ਤਾਂ ਉਹ ਭੀ ਤੇਰੇ ਪ੍ਰਤਾਪੀ ਉਜਲ ਪ੍ਰਕਾਸ਼ ਨੂੰ ਆਪਣੀ ਕ੍ਰਿਪਾ ਭਰੀ ਛਾਂ ਵਿਚ ਢਕ ਲੈਂਦੇ ਹਨ।

੯੧