ਪੰਨਾ:ਗੀਤਾਂਜਲੀ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੬੯ਵੀਂ ਕੂੰਜ

ਜੀਵਨ ਦੀ ਜੋ ਧਾਰਾ ਮੇਰੀਆਂ ਨਾੜਾਂ ਵਿਚ ਦਿਨ ਰਾਤ ਵਗਦੀ ਹੈ, ਉਹੋ ਹੀ ਸਾਰੀ ਦੁਨੀਆਂ ਵਿਚ ਬੜੇ ਵੇਗ ਨਾਲ ਵਗ ਰਹੀ ਦੇ ਨਾਲ ਨਾਚ ਕਰ ਰਹੀ ਹੈ।

ਇਹ ਉਹੋ ਜੀਵਨ ਹੈ, ਜੋ ਪ੍ਰਿਥਵੀ ਤੇ ਅਸੰਖ ਕੱਖਾਂ ਦੇ ਰੂਪ ਵਿਚ ਮੁਸਹਟ ਪ੍ਰਗਟ ਕਰਦਾ ਹੈ ਅਤੇ ਫੁਲ ਪੱਤਿਆਂ ਦੀਆਂ ਲਹਿਰਾਂ ਵਿਚ ਰਾਮ ਰੌਲਾ ਪਾ ਕੇ ਪ੍ਰਗਟਦਾ ਹੈ।

ਇਹ ਉਹੋ ਜੀਵਨ ਹੈ ਜੋ ਜੀਵਨ ਰੂਪੀ ਸਾਗਰ ਦੇ ਜੁਵਾਰ ਭਾਟੇ ਦੇ ਪੰਘੂੜੇ ਵਿਚ ਝੂਟੇ ਲੈਂਦਾ ਹੈ।

ਮੈਂ ਅਨੁਭਵ ਕਰਦਾ ਹਾਂ ਕਿ ਮੇਰੇ ਅੰਗ ਬ੍ਰਹਿਮੰਡ ਦੀ ਧੜਕਨ ਨਾਲ ਇਕ ਸੁਰ ਹੋਏ ਹੋਏ ਹਨ, ਅਤੇ ਮੈਨੂੰ ਜੁਗਾਂ ਜੁਗਾਂਤਰਾਂ ਵਿਚ ਵਰਤਦੇ ਜੀਵਨ ਦਾ ਅਭਿਮਾਨ ਹੈ ਕਿ ਜੋ ਇਸ ਵੇਲੇ ਭੀ ਮੇਰੇ ਲਹੂ ਵਿਚ ਨੱਚ ਰਿਹਾ ਹੈ ।

੯੨