ਪੰਨਾ:ਗੀਤਾਂਜਲੀ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੭੦ਵੀਂ ਕੂੰਜ

ਕੀ ਇਸ ਅਨੰਦ ਦੇ ਹੜ ਵਿਚ ਖੁਸ਼ ਹੋਣਾ ਅਤੇ ਇਸ ਭਿਆਨਕ ਖੁਸ਼ੀ ਦੀ ਘੁੰਮਣ ਘੇਰ ਵਿਚ ਝੂਟੇ ਲੈਣੇ ਅਤੇ ਸਮਾ ਜਾਣਾ ਤੇਰੀ ਸ਼ਕਤੀ ਤੋਂ ਪਰੇ ਹੈ?

ਸਾਰੀਆਂ ਚੀਜ਼ਾਂ ਵੇਗ ਨਾਲ ਵਧਦੀਆਂ ਜਾ ਰਹੀਆਂ ਹਨ, ਉਹ ਰੁਕਦੀਆਂ ਨਹੀਂ, ਪਿੱਛੇ ਨਹੀਂ ਤੱਕਦੀਆਂ, ਕੋਈ ਸ਼ਕਤੀ ਉਨ੍ਹਾਂ ਨੂੰ ਰੋਕ ਨਹੀਂ ਸਕਦੀ, ਉਹ ਅਗੇ ਵਧਦੀਆਂ ਜਾਂਦੀਆਂ ਹਨ।

ਉਸ ਚੰਚਲ ਅਤੇ ਵੇਗਵਾਨ ਹੜ ਦੇ ਨਾਲ ਰੁਤਾਂ ਨਾਚ ਕਰਦੀਆਂ ਆਉਂਦੀਆਂ ਤੇ ਚਲੀਆਂ ਜਾਂਦੀਆਂ ਹਨ ਅਨੇਕਾਂ ਰਾਗ ਰੰਗ ਤੇ ਸੁਗੰਧੀਆਂ ਦੇ ਅਨੰਤ ਝਰਨੇ ਉਸ ਪੂਰਣ ਅਨੰਦ ਵਿਚ ਆ ਕੇ ਡਿਗਦੇ ਹਨ, ਜੋ ਹਰ ਪਲ ਫੈਲਦਾ ਅਤੇ ਨਾਸ ਹੁੰਦਾ ਹੈ।

੯੩