ਪੰਨਾ:ਗੀਤਾਂਜਲੀ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੭੮ਵੀਂ ਕੂੰਜ

ਜਦੋਂ ਬਹਮਾਂ ਨੇ ਸ੍ਰਿਸ਼ਟੀ ਰਚਨਾਂ ਦਾ ਕੰਮ ਖਤਮ ਕੀਤਾ ਤਾਂ ਨੀਲੇ ਅਕਾਸ਼ ਵਿਚ ਸਾਰੇ ਤਾਰੇ ਚਮਕਦੇ ਹੋਏ ਨਿਕਲ ਆਏ ਅਤੇ ਸਾਰੇ ਦੇਵਤੇ ਨਵੀਨ ਸ੍ਰਿਸ਼ਟੀ ਉਤੇ ਵਿਚਾਰ ਕਰਨ ਲਈ ਦੇਵ-ਸਭਾ ਵਿਚ ਆਣ ਬਿਰਾਜੇ ਤੇ ਗਾਉਣ ਲਗ ਪਏ, "ਵਾਹਵਾ ਕੈਸਾ ਨਿਰੋਲ ਅਨੰਦ ਹੈ, ਕੈਸੀ ਸੁੰਦਤਾ ਹੈ।"

ਉਸ ਵੇਲੇ ਇਕ ਸਭਾ ਵਿਚੋਂ ਅਵਾਜ਼ ਆਈ, "ਉਇ, ਤਾਰਾ ਮੰਡਲ ਦੀ ਜੋੜੀ ਮਾਲਾ ਵਿਚੋਂ ਇਕ ਤਾਰਾ ਟੁਟ ਗਿਆ ਹੈ, ਇਕ ਥਾਂ ਖਾਲੀ ਹੈ।"

ਉਨ੍ਹਾਂ ਦੀ ਵੀਣਾ ਦਾ ਸੁਨਹਿਰੀ ਤਾਰ ਟੁਟ ਗਿਆ, ਗਾਣਾ ਬੰਦ ਹੋ ਗਿਆ, ਦੇਵਤੇ ਡਰ ਨਾਲ ਕੰਬ ਉਠੇ ਤੇ ਬੋਲੇ, “ਟੁਟਿਆ ਤਾਰਾ ਸਭ ਤੋਂ ਚੰਗਾ ਸੀ, ਉਸੇ ਕਰਕੇ ਤਾਰਾ ਮੰਡਲ ਦੀ ਸੁੰਦ੍ਰਤਾ ਸੀ।

ਉਸ ਦਿਨ ਤੋਂ ਸਾਰੀ ਦੁਨੀਆਂ ਉਸ ਤਾਰੇ ਨੂੰ ਢੂੰਡ ਰਹੀ ਹੈ, ਰਾਤ ਦਿਨ ਬੇ-ਚੈਨ ਰਹਿੰਦੀ ਹੈ, ਅਤੇ ਅੱਖਾਂ ਬੰਦ ਨਹੀਂ ਹੁੰਦੀਆਂ, ਸਾਰੇ ਇਕ ਦੁਜੇ ਲਾਗੇ ਬਹਿ ਕੇ ਗਲਾਂ ਕਰਦੇ ਹਨ, ਉਸ ਤਾਰੇ ਦੇ ਗਵਾਚ ਜਾਣ ਨਾਲ ਸੰਸਾਰ ਦਾ ਇਕ ਵਡਾ ਅਨੰਦ ਗੁਵਾਚ ਗਿਆ ਹੈ।

ਕਾਲੀ ਤੇ ਗੰਭੀਰ ਰਾਤ ਦੀ ਉਦਾਸੀ ਵਿਚ ਤਾਰੇ ਹਸਦੇ ਅਤੇ ਆਪਸ ਵਿਚ ਵਿਚ ਕਹਿੰਦੇ ਹਨ, “ਥਾਉਂ ਥਾਈਂ ਲਟਕੇ ਤਾਰਾ ਮੰਡਲ ਵਿਚ ਉਸਦੀ ਖੋਜ ਕਰਨੀ ਵਾਧੂ ਹੈ, ਸਭ ਉਹੋ ਤੇ ਪੂਰਨ ਵਿਆਪਕ ਹੈ।”

੧੦੧