ਪੰਨਾ:ਗੀਤਾਂਜਲੀ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੮੧ਵੀਂ ਕੂੰਜ

ਮੈਂ ਗੁਵਾਚੇ ਸਮੇਂ ਤੇ ਬਹੁਤ ਸ਼ੋਕ ਕੀਤਾ ਸਮਾਂ ਕਦੀ ਐਵੇਂ ਨਹੀਂ ਪ੍ਰੇਰਨ ਵਾਲਾ ਤੂੰ ਏਂ।

ਹਰ ਚੀਜ਼ ਵਿਚ ਤੂੰ ਵਸਨੀਕ ਹੈਂ, ਬੀ ਵਿਚ ਅੰਕੁਰ, ਕਲੀਆਂ ਵਿਚ ਫੁਲ, ਤੇ ਫੂਲਾਂ ਵਿਚ ਫਲ ਪੈਦਾ ਕਰਦਾ ਏਂ।

ਮੈਂ ਥਕ ਟੁਟ ਕੇ ਆਪਣੇ ਆਲਸੀ ਬਿਸਤਰੇ ਤੇ ਲੇਟ ਕੇ ਇਹ ਸੋਚਦਾ ਸਾਂ ਕਿ ਸਭ ਕੰਮ ਖਤਮ ਹੋ ਗਿਆ ਪਰ ਜਦੋਂ ਮੈਂ ਸਵੇਰ ਸਾਰ ਉਠਿਆ ਤਾਂ ਕੀ ਵੇਖਦਾ ਹਾਂ ਕਿ ਬਾਗ਼ੀਚੀ ਫੁਲਾਂ ਦੇ ਅਨੋਖੇ ਦ੍ਰਿਸ਼ਾਂ ਨਾਲ ਭਰੀ ਪਈ ਹੈ।

੧੦੪