ਇਹ ਵਰਕਾ ਤਸਦੀਕ ਕੀਤਾ ਗਿਆ ਏ
ਗੀਤਾਂਜਲੀ
੭ਵੀਂ ਕੂੰਜ
ਜਦ ਮੌਤ ਤੇਰੇ ਦਰਵਾਜੇ ਨੂੰ ਖੜਕਾਵੇਗੀ ਤਾਂ ਤੂੰ ਉਸ ਦੀ ਭੇਟਾ ਕੀ ਕਰੇਂਗਾ?
ਪਿਆਰੇ, ਮੈਂ ਆਪਣੇ ਪ੍ਰਾਹੁਣੇ ਦੇ ਅਗੇ ਆਪਣੇ ਜੀਵਨ ਨਾਲ ਭਰਿਆ ਭਾਂਡਾ ਸੌਂਪ ਦੇਵਾਂਗਾ, ਮੈਂ ਉਸ ਨੂੰ ਖਾਲੀ ਹਥੀਂ ਕਦੀ ਨਹੀਂ ਮੋੜਾਂਗਾ।
ਜਦੋਂ ਅੰਤ ਨੂੰ ਮੌਤ ਮੇਰੇ ਦਰਵਾਜੇ ਖੜਕਾਵੇਗੀ ਤਾਂ ਮੈਂ ਠੰਢਕ ਭਰੇ ਸਾਰੇ ਦਿਨ, ਬਸੰਤ ਦੀਆਂ ਸਭ ਰਾਤਾਂ ਦੇ ਫਲ ਫੁਲ, ਆਪਣੇ ਕੰਮੀਂ ਰੁਝੇ ਜੀਵਨ ਦੀਆਂ ਉਪਜਾਂ ਅਤੇ ਸਾਰੀ ਇਕੱਠੀ ਕੀਤੀ ਜਾਇਦਾਦ ਉਸਦੇ ਅੱਗੇ ਰਖ ਦੇਵਾਂਗਾ।
੧੧੩