ਪੰਨਾ:ਗੀਤਾਂਜਲੀ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੯੧ਵੀਂ ਕੂੰਜ

ਮੌਤ, ਹੇ ਮੌਤ, ਮੇਰੇ ਜੀਵਨ ਦੀ ਅੰਤਮ ਪੂਰਣਤਾ, ਆ ਸਜਨੀ, ਤੂੰ ਆ, ਅਤੇ ਮੇਰੇ ਕੰਨਾਂ ਨੂੰ ਮਿਠੇ ਸੁਨੇਹੇ ਸੁਣਾ। ਮੈਂ ਤੇਰੇ ਆਉਣ ਦੀ ਉਡੀਕ ਕੀਤੀ ਹੈ, ਤੇਰੇ ਵਾਸਤੇ ਹੀ ਮੈਂ ਜੀਵਨ ਦੇ ਦੁਖ ਸੁਖ ਸਹਾਰੇ ਹਨ।

ਜੋ ਕੁਝ ਮੈਂ ਹਾਂ, ਮੇਰੇ ਕੋਲ ਜੋ ਕੁਝ ਭੀ ਹੈ, ਜੋ ਕੁਝ ਭੀ ਮੈਂ ਇਹ ਸਭ ਕੁਝ ਤੇਰੇ ਵਲ ਗੰਗਾ ਦੀ ਧਾਰਾ ਵਾਂਗ ਵਗਦਾ ਰਹਿੰਦਾ ਹੈ, ਮੇਰੇ ਉਤੇ ਤੇਰੇ ਨੈਣਾਂ ਦੀ ਅੰਤਮ ਨਜ਼ਰ ਪੈਂਦਿਆਂ ਹੀ ਮੇਰਾ ਜੀਵਨ ਸਦਾ ਲਈ ਤੇਰਾ ਹੋ ਜਾਵੇਗਾ।

ਫੁਲ ਪ੍ਰੋ ਲਏ ਗਏ ਹਨ, ਲਾੜੇ ਲਈ ਮਾਲਾ ਤਿਆਰ ਹੈ, ਵਿਆਹ ਪਿਛੋਂ ਲਾੜੀ ਆਪਣੇ ਘਰ ਨੂੰ ਚਲੀ ਜਾਵੇਗੀ, ਆਪਣੇ ਮਾਲਕ ਨੂੰ ਸੁੰਞੀ ਰਾਤ ਨੂੰ ਨਵੇਕਲੇ ਥਾਂ ਇਕੱਲੀ ਮਿਲੇਗੀ।

੧੧੪