ਪੰਨਾ:ਗੀਤਾਂਜਲੀ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੭ਵੀਂ ਕੂੰਜ

ਮੈਨੂੰ ਛੁਟੀ ਮਿਲ ਗਈ ਹੈ, ਹੇ ਮੇਰੇ ਭਰਾਵੋ, ਮੈਨੂੰ ਵਿਦਾ ਕਰੋ। ਮੈਂ ਤੁਹਾਨੂੰ ਸਾਰਿਆਂ ਨੂੰ ਮਥਾ ਟੇਕਦਾ ਹਾਂ ਤੇ ਚਲਦਾ ਹਾਂ।

ਆਹ ਲਵੋ ਮੇਰੇ ਦਰਵਾਜਿਆਂ ਦੀਆਂ ਕੰਜੀਆਂ; ਮੈਂ ਆਪਣੇ ਘਰ ਦੇ ਸਾਰੇ ਹੱਕਾਂ ਨੂੰ ਤਿਆਗਦਾ ਹਾਂ, ਮੈਂ ਤੁਹਾਡੇ ਕੋਲੋਂ ਕੇਵਲ ਅੰਤਮ ਮਿਠੇ ਸ਼ਬਦਾਂ ਦੀ ਮੰਗ ਕਰਦਾ ਹਾਂ।

ਅਸੀ ਬੜਾ ਚਿਰ ਗੁਵਾਂਢੀ ਬਣ ਕੇ ਰਹੇ ਹਾਂ, ਮੈਂ ਜਿੰਨਾ ਲਿਆ ਹੈ, ਉਨਾ ਦੇ ਨਹੀਂ ਸੱਕਿਆ। ਹੁਣ ਦਿਨ ਚੜਿਆ ਹੈ ਅਤੇ ਉਹ ਦੀਪਕ ਬੁਝ ਗਿਆ ਹੈ, ਜਿਸ ਨਾਲ ਮੇਰੀਆਂ ਅੰਨੇਰੀਆਂ ਗੁੱਠਾਂ ਵਿਚ ਚਾਨਣ ਹੁੰਦਾ ਸੀ ਮੈਨੂੰ ਦਰਗਾਹੀ ਸੱਦਾ ਆਇਆ ਹੈ, ਮੈਂ ਯਾਤਰਾ ਲਈ ਤਿਆਰ ਹਾਂ।

੧੧੬