ਪੰਨਾ:ਗੀਤਾਂਜਲੀ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੭ਵੀਂ ਕੂੰਜ

ਮੈਨੂੰ ਉਸ ਸਮੇਂ ਦਾ ਕੋਈ ਪਤਾ ਨਹੀਂ, ਜਦ ਪਹਿਲੋ ਪਹਿਲ ਮੈਂ ਇਸ ਜੀਵਨ ਵਿਚ ਪੈਰ ਰਖਿਆ ਸੀ। ਉਹ ਕੇਹੜੀ ਤਾਕਤ ਸੀ, ਜਿਸਨੇ ਅਧੀ ਰਾਤੀਂ ਜੰਗਲ ਦੀ ਕਲੀ ਕਲੀ ਵਾਂਗ ਇਸ ਸੂਖਮ ਭੇਤ ਵਿਚ ਮੈਨੂੰ ਖਿੜਾਇਆ ਸੀ।

ਜਦ ਸਵੇਰੇ ਮੈਂ ਚਾਨਣ ਨੂੰ ਵੇਖਿਆ ਤਾਂ ਮੈਨੂੰ ਉਸੇ ਪਲ ਪਤਾ ਲਗਾ ਕਿ ਮੈਂ ਇਸ ਦੁਨੀਆਂ ਵਿਚ ਅਣਜਾਣ ਤੇ ਅਣਪਛਾਤਾ ਆਦਮੀ ਨਹੀਂ ਹਾਂ। ਉਸ ਬੇ-ਨਾਵੇਂ ਤੇ ਬੇ-ਰੂਪੇ ਨੇ, ਇੰਦਰਿਆਂ ਤੇ ਮਨ ਤੋਂ ਨ ਲਭੀ ਜਾਣ ਵਾਲੀ ਸ਼ਕਤੀ ਨੇ, ਮੇਰੀ ਮਾਂ ਦਾ ਰੂਪ ਧਾਰ ਕੇ ਮੈਨੂੰ ਆਪਣੀ ਗੋਦੀ ਵਿਚ ਲੈ ਲਿਆ।

ਏਸੇ ਤਰਾਂ ਮੌਤ ਸਮੇਂ ਭੀ ਉਹੋ ਸ਼ਕਤੀ ਉਸੇ ਤਰਾਂ ਪ੍ਰਗਟ ਹੋਵੇਗੀ, ਜਿਵੇਂ ਮੇਰੀ ਮੁਢ ਤੋਂ ਜਾਣੂ ਹੈ। ਮੈਨੂੰ ਆਪਣਾ ਜੀਵਨ ਪਿਆਰਾ ਹੈ, ਇਸ ਲਈ ਮੈਨੂੰ ਮੌਤ ਵੀ ਪਿਆਰੀ ਲਗੇਗੀ।

ਜਦੋਂ ਮਾਂ ਬਚੇ ਤੋਂ ਸਜਾ ਸਮਾ ਛੁਡਾਉਂਦੀ ਹੈ ਤਾਂ ਉਹ ਰੋਂਦਾ ਹੈ, ਪਰ ਦੂਜੇ ਪਲ ਵਿਚ ਹੀ ਜਦੋਂ ਉਹ ਖੱਬਾ ਥਣ ਦੁਧ ਨਾਲ ਭਰਿਆ ਮੂੰਹ ਵਿਚ ਦੇ ਕੇ ਪਿਆਰਦੀ ਹੈ ਤਾਂ ਉਸਨੂੰ ਯਕੀਨ ਹੋ ਜਾਂਦਾ ਹੈ—ਮਾਂ ਸਦਾ ਪਿਆਰਦੀ ਹੈ।

੧੧੮