ਪੰਨਾ:ਗੀਤਾਂਜਲੀ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੯੬ਵੀਂ ਕੂੰਜ

ਜਦੋਂ ਮੈਂ ਏਥੋਂ ਵਿਦਿਆ ਹੋਵਾਂ ਤਾਂ ਮੇਰੇ ਅੰਤਮ ਸ਼ਬਦ ਇਹ ਹੋਣ ਕਿ “ਮੈਂ ਜੋ ਕੁਝ ਵੇਖਿਆ ਹੈ, ਉਸ ਨਾਲੋਂ ਚੰਗਾ ਹੋਰ ਕੁਝ ਨਹੀਂ ਹੋ ਸਕਦਾ।"

"ਮੈਂ ਇਸ ਕਮਲ ਵਰਗੇ ਬ੍ਰਹਿਮੰਡ ਦੇ ਲੁਕੇ ਹੋਏ ਮਾਖਿਓ ਦਾ ਸੁਆਦ ਮਾਣਿਆ ਹੈ, ਜੋ ਪ੍ਰਕਾਸ਼-ਸਾਗਰ ਤੇ ਪਸਰਿਆ ਹੈ ਅਤੇ ਏਸੇ ਤਰਾਂ ਮੇਰਾ ਜੀਵਨ ਧੰਨ ਹੈ" ਇਹ ਮੇਰੇ ਅੰਤਮ ਸ਼ਬਦ ਹੋਣ।

“ਅਸੰਖ ਰੂਪਾਂ ਨਾਲ ਭਰੀ ਇਸ ਰੰਗਸ਼ਾਲਾ ਤੇ ਮੈਂ ਆਪਣਾ ਖੇਲ ਚੰਗੀ ਤਰਾਂ ਖੇਲ ਚੁਕਾ ਹਾਂ ਅਤੇ ਉਥੇ ਮੈਨੂੰ ਉਸਦੇ ਦਰਸ਼ਨ ਭੀ ਹੋ ਗਏ ਹਨ ਜੋ ਰੂਪ ਰਹਿਤ ਹੈ।”

“ਮੇਰਾ ਸਾਰਾ ਸਰੀਰ ਅਤੇ ਅੰਗ ਉਸਦੇ ਛਹਣ ਨਾਲ ਖਿੜ ਗਏ ਹਨ—ਜੋ ਛੂਹਣ ਤੋਂ ਪਰੇ ਹੈ। ਜੇ ਮੇਰਾ ਅੰਤ ਏਥੇ ਹੀ ਹੋਣਾ ਹੈ ਤਾਂ ਬੜੀ ਖੁਸ਼ੀ ਨਾਲ ਹੋਵੇ।

੧੧੯