ਪੰਨਾ:ਗੀਤਾਂਜਲੀ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੧੦੧ਵੀਂ ਕੂੰਜ

ਮੈਂ ਜੀਵਨ ਭਰ ਆਪਣੇ ਗੀਤਾਂ ਰਾਹੀਂ ਹਮੇਸ਼ਾਂ ਤੈਨੂੰ ਢੂੰਡਦਾ ਰਿਹਾ ਹਾਂ। ਇਹ ਗੀਤ ਹੀ ਮੈਨੂੰ ਦੁਵਾਰ ਦੁਵਾਰ ਲਈ ਫਿਰਦੇ ਰਹੇ ਹਨ। ਮੈਂ ਆਪਣੇ ਤੇ ਦੁਨੀਆਂ ਸੰਬੰਧੀ ਜੋ ਕੁਝ ਵੀ ਅਨੁਭਵ ਗੀਤਾਂ ਦੀ ਸਹਾਇਤਾ ਦਾ ਫਲ ਹੈ।

ਮੈਂ ਜੋ ਕੁਝ ਸਿਖਿਆ ਹੈ, ਉਹ ਸਭ ਕੁਝ ਏਨ੍ਹਾਂ ਗੀਤਾਂ ਨੇ ਮੈਨੂੰ ਸਿਖਾਇਆ ਹੈ, ਗੀਤਾਂ ਨੇ ਮੈਨੂੰ ਲੁਕੇ ਹੋਏ ਰਾਹ ਵਿਖਾਏ ਹਨ ਅਤੇ ਮੇਰੇ ਹਿਰਦੇ ਦੇ ਦੋ ਮੇਲ ਤੇ–ਜਿਵੇਂ ਧਰਤੀ ਤੇ ਅਕਾਸ਼ ਦੇ ਮਿਲਨ ਵਾਲੇ ਥਾਂ ਤੇ ਤਾਰੇ ਚਮਕਦੇ ਹਨ-ਦੀਵੇ ਜਗਾ ਦਿਤੇ ਹਨ।

ਉਹ ਸਦਾ ਮੇਰੇ ਦੁਖਾਂ ਸੁਖਾਂ ਦੇ ਦੇਸਾਂ ਪ੍ਰਦੇਸਾਂ ਦੇ ਗੁਪਤ ਰਾਹਾਂ ਨੂੰ ਵਖਾਉਂਦੇ ਰਹੇ ਹਨ, ਮੇਰੇ ਪੰਧ ਦੇ ਅੰਤ, ਸੰਧਿਆ ਵੇਲੇ ਨ ਜਾਣੇ ਕਿਸ ਨ ਰਾਜ ਭਵਨ ਦੇ ਸਿੰਘ ਦੁਵਾਰ ਤੇ ਮੈਨੂੰ ਲਜਾ ਕੇ ਖੜਿਆਂ ਕਰ ਦਿਤਾ ਹੈ।

੧੨੪