ਪੰਨਾ:ਗੀਤਾਂਜਲੀ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੧੦੨ਵੀਂ ਕੂੰਜ

ਮੈਂ ਲੋਕਾਂ ਦੇ ਸਾਹਮਣੇ ਹੰਕਾਰ ਕਰਦਾ ਸਾਂ ਜੋ ਮੈਂ ਤੈਨੂੰ ਜਾਣ ਲਿਆ ਹੈ। ਉਹ ਮੇਰੇ ਸਾਰੇ ਕੰਮਾਂ ਵਿਚ ਤੇਰੀਆਂ ਮੂਰਤਾਂ ਵੇਖਦੇ ਹਨ, ਮੇਰੇ ਲਾਗੇ ਆ ਕੇ ਪੁਛਦੇ ਹਨ-ਉਹ ਕੌਣ ਹੈ ? ਮੈਨੂੰ ਨਹੀਂ ਉਨ੍ਹਾਂ ਨੂੰ ਕਿਵੇਂ ਉਤਰ ਦੇਣਾ ਹੈ । ਮੈਂ ਕਹਿੰਦਾ ਹਾਂ ਕਿ ਅਸਲ ਵਿਚ ਕੁਝ ਨਹੀਂ ਦਸ ਸਕਦਾ। ਉਹ ਮੇਰੇ ਤੇ ਦੋਸ਼ ਲਗਾਉਂਦੇ ਹਨ ਅਤੇ ਮੇਰਾ ਨਿਰਾਦਰ ਕਰ ਕੇ ਚਲੇ ਜਾਂਦੇ ਹਨ, ਤੂੰ ਲਾਗੇ ਬੈਠਾ ਮੁਸਕਾਂਦਾ ਰਹਿੰਦਾ ਏਂ।

ਮੈਂ ਤੇਰੀਆਂ ਕਹਾਣੀਆਂ ਨੂੰ ਅਮਰ ਗੀਤਾਂ ਵਿਚ ਦਸਦਾ ਹਾਂ, ਤੇਰਾ ਭੇਤ ਮੇਰੇ ਹਿਰਦੇ ਵਿਚੋਂ ਨਿਕਲ ਨਿਕਲ ਪੈਂਦਾ ਹੈ। ਲੋਕ ਮੇਰੇ ਲਾਗੇ ਆਉਂਦੇ ਤੇ ਪੁਛਦੇ ਹਨ, “ਤੂੰ ਸਾਨੂੰ ਆਪਣੇ ਗੀਤਾਂ ਦੇ ਅਰਥ ਸਮਝਾ ਮੈਨੂੰ ਨਹੀਂ ਪਤਾ ਜੋ ਉਨ੍ਹਾਂ ਨੂੰ ਕੀ ਉਤਰ ਦੇਵਾਂ। ਮੈਂ ਕਹਿੰਦਾ ਹਾਂ, “ਉ ਅਜੇਹਾ ਕੌਣ ਹੈ, ਜੋ ਉਸ ਦੇ ਉਦੇਸ਼ ਤੇ ਉਸ ਨੂੰ ਸਮਝਦਾ ਹੋਵੇ?' ਉਹ ਹਸਦੇ ਹਨ ਤੇ ਹਮੇਸ਼ਾਂ ਨਿਰਾਦਰ ਕਰਦੇ ਚਲੇ ਜਾਂਦੇ ਹਨ, ਤੁੰ ਹਸਦਾ ਹੋਇਆ ਲਾਗੇ ਬੈਠ ਰਹਿੰਦਾ ਏਂ।

੧੨੫