ਪੰਨਾ:ਗੀਤਾਂਜਲੀ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂਜਲੀ

੧੦੩ਵੀਂ ਕੂੰਜ

ਐ ਮੇਰੇ ਈਸ਼੍ਵਰ, ਮੇਰੀਆਂ ਸਾਰੀਆਂ ਇੰਦਰੀਆਂ ਇਕ ਨਿਮਸ਼ਕਾਰ ਵਿਚ ਹੀ ਰੁਝ ਜਾਣ ਅਤੇ ਇਸ ਸੰਸਾਰ ਨੂੰ ਤੇਰੇ ਚਰਨਾਂ ਵਿਚ ਪਿਆ ਜਾਣ ਕੇ ਇੰਦ੍ਰੀਆਂ ਜਾਦੂਗਰ ਛੂਹਾਂ ਨੂੰ ਮਾਨਣ।

ਜਿਸਤਰਾਂ ਸਾਵਣ ਦਾ ਬਦਲ ਬਿਨਾਂ ਵਰੇ ਹੋਏ ਪਾਣੀ ਦੇ ਭਾਰ ਨਾਲ ਹੇਠਾਂ ਝੁਕ ਜਾਂਦਾ ਹੈ ਤਿਵੇਂ ਹੀ ਮੇਰਾ ਸਾਰਾ ਮਨ ਇਕ ਹੀ ਨਿਮਸ਼ਕਾਰ ਵਿਚ ਤੇਰੇ ਦਰਵਾਜੇ ਤੇ ਅਤਿ ਨਿਮੂ ਹੋ ਕੇ ਝੁਕ ਜਾਵੇ।

ਮੇਰੇ ਸਾਰੇ ਗੀਤਾਂ ਦੇ ਅਡਰੇ ਅਡਰੇ ਰਾਗਾਂ ਨੂੰ ਇਕ ਨਿਰਮਲ ਧਾਰਾ ਵਿਚ ਇਕਠੇ ਹੋਣ ਦੇ ਅਤੇ ਇਕ ਹੀ ਨਿਮਸ਼ਕਾਰ ਵਿਚ ਸ਼ਾਂਤੀ ਦੇ ਸਾਗਰ ਵਲ ਰੋੜੇ ਪੈ ਜਾਣ ਦੇ।

ਜਿਸਤਰਾਂ ਘਰ ਦੇ ਵਿਛੋੜੇ ਕਰਕੇ ਵਿਆਕਲ ਹੰਸਾਂ ਦਾ ਇਕਠ ਰਾਤ ਦਿਨ ਆਪਣੇ ਪਹਾੜ ਵਿਚਲੇ ਆਲਣਿਆਂ ਵੱਲ ਉਡਦਾ ਹੋਇਆ ਵਾਪਸ ਜਾਂਦਾ ਹੈ, ਏਸੇ ਤਰਾਂ ਮੇਰੀ ਆਤਮਾ ਨੂੰ ਇਕ ਹੀ ਨਿਮਸ਼ਕਾਰ ਵਿਚ ਆਪਣੇ ਪੁਰਾਣੇ ਵਸਣ ਵਾਲੇ ਘਰ ਦੀ ਯਾਤਰਾ ਕਰਨ ਦੇ।

੧੨੬