ਪੰਨਾ:ਗੀਤਾਂਜਲੀ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੇਰੀ ਵਾਲਾ

ਭਾਵੇਂ ਉਸਨੇ ਕੁਝ ਨਹੀਂ ਸੀ ਮੰਗਿਆ ਪਰ ਟੈਗੋਰ ਨੇ ਗਰੀਬ ਜਾਣਕੇ ਉਸ ਨੂੰ ਇਕ ਮੋਹਰ ਦਿਤੀ ਤੇ ਅਗੇ ਲੰਘ ਗਿਆ। ਕੁਝ ਚਿਰ ਪਿਛੋਂ ਉਹ ਦੌੜਦਾ ਦੌੜਦਾ ਆਇਆ ਤੇ ਕਹਿਣ ਲਗਾ, "ਇਹ ਲੋਂ ਆਪਣੀ ਮੋਹਰ! ਖਿਮਾ ਕਰਨੀ ਸ਼ਾਇਦ ਭੁਲੇਖੇ ਨਾਲ ਤੁਸੀਂ ਮੋਹਰ ਦੇ ਗਏ ਹੋ।" ਇਸੇ ਤਰ੍ਹਾਂ ਇਕ ਵਾਰ ਸਟੇਸ਼ਨ ਤੇ ਇਕ ਕੁਲੀ ਨੂੰ ਇਕ ਪੈੱਨੀ ਦੀ ਥਾਂ ਇਨਾਮ ਵਜੋਂ ਅਧਾ ਕਰਾਊਨ ਦੇ ਦਿੱਤਾ। ਉਹ ਨੱਠ ਨੱਠਾ ਗੱਡੀ ਤੁਰਦੀ ਵੇਲੇ ਪੂਜਾ ਤੇ ਕਹਿਣ ਲੱਗਾ, "ਮੁਆਫ ਕਰਨਾ ਆਪ ਨੇ ਭੁਲੇਖੇ ਨਾਲ ਵੱਧ ਪੈਸੇ ਦੇ ਦਿਤੇ ਹਨ। ਇਕ ਸਾਲ ਸਕਾਟ ਪਰਵਾਰ ਵਿਚ ਰਹਿ ਕੇ ਆਪ ਪੜ੍ਹਦੇ ਰਹੇ, ਇਹ ਚੱਕਰ ਇਕ ਸਾਲ ਦਾ ਸੀ। ਟੈਗੋਰ ਦੀ ਆਉਣ ਵਾਲੀ ਜ਼ਿੰਦਗੀ ਤੇ ਇਸ ਸੈਰ ਦਾ ਬੜਾ ਅਸਰ ਪਿਆ।

ਰਾਬਿੰਦਰ ਨਾਥ ਦਾ ਜੀਵਨ ਸਮਝਣ ਲਈ ਬੰਗਾਲ ਨੂੰ ਇਕ ਵਾਰ ਧਿਆਨ ਨਾਲ ਵੇਖਣਾ ਪਏਗਾ। ਬਹੁਤ ਸਾਰੇ ਆਦਮੀ ਜਾਂ ਤਾਂ ਬੰਗਾਲ ਦੀ ਜਾਣ ਵਲੋਂ ਉਕੇ ਕੋਰੇ ਹੁੰਦੇ ਹਨ ਜਾਂ ਉਨ੍ਹਾਂ ਨੂੰ ਕੇਵਲ ਏਨਾਂ ਪਤਾ ਹੈ ਕਿ ਬੰਗਾਲ ਵਿਚ ਮਲੇਰੀਆ ਬੜਾ ਹੁੰਦਾ ਹੈ ਤੇ ਕਈ ਮਾਂਗਾਂ ਸੰਧੂਰ ਨਾਲ ਭਰੀਆਂ ਭਰਾਈਆਂ ਛਡ ਕੇ ਲਾੜੇ ਸਦਾ ਲਈ ਚਲੇ ਜਾਂਦੇ ਹਨ। ਇਹ ਠੀਕ ਹੈ ਤੇ ਇਸ ਦਾ ਪ੍ਰਮਾਣ ਬੰਗਾਲ ਦੀਆਂ ਸਾਰੇ ਸੂਬਿਆਂ ਨਾਲੋਂ ਬਹੁਤੀਆਂ ਵਿਧਵਾਂ ਤੇ ਉਨਾਂ ਦੇ ਦਿਲ ਹਲਾ ਦੇਣ ਵਾਲੇ ਵੈਣ ਹਨ ਪਰ ਬੰਗਾਲ ਵਿਚ ਹੋਰ ਵੀ ਬਹੁਤ ਕੁਝ ਹੈ।

ਜ਼ਿਮੀਂਦਾਰ ਵਣ ਤੇ ਜੰਡ ਦਾ ਬ੍ਰਿਛ ਵੇਖ ਕੇ ਬੰਜਰ ਜ਼ਮੀਨ ਨੂੰ ਹਜ਼ਾਰਾਂ ਰੁਪੈ ਦੇ ਕੇ ਖ੍ਰੀਦ ਲੈਂਦੇ ਹਨ, ਉਨਾਂ ਨੂੰ ਪਤਾ ਹੁੰਦਾ ਹੈ, ਹਲਕੀ ਧਰਤੀ ਵਿਚ ਜੰਡ ਨਹੀਂ ਉਗ ਸਕਦਾ ਤੇ ਮਿਰਜ਼ੇ ਵਰਗਾ ਜੰਡ ਦੀ ਛਾਵੇਂ ਸੌਣ ਦੀ ਕੀਮਤ ਸਾਹਿਬਾਂ ਦੇ ਪੱਟ ਨਾਲੋਂ ਘੱਟ ਨਹੀਂ ਸਮਝਦਾ। ਅਸੀ ਕਦੀ ਨਹੀਂ ਖਿਆਲ ਕੀਤਾ, ਜੋ ਬੰਗਾਲ ਹੀ ਭਾਰਤ ਵਿਚ ਵੱਡੇ ਵੱਡੇ ਆਦਮੀ ਕਿਉਂ ਪੈਦਾ ਕਰ ਰਿਹਾ ਹੈ। ਜਤੇਂਦਰ ਤੇ ਬੋਸ ਵਰਗੇ

੧੪.