ਪੰਨਾ:ਗੀਤਾਂਜਲੀ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੇਰੀ ਵਾਲਾ

ਦੇਸ਼ ਭਗਤ, ਜਗਦੀਸ਼ ਚੰਦਰ ਬੋਸ ਤੇ ਸਰ ਪੀ. ਸੀ. ਰੇ ਵਰਗੇ ਸਾਇੰਸਦਾਨ, ਚੰਡੀ ਦਾਸ, ਵਿਦਿਆ ਪਤੀ ਤੇ ਟੈਗੋਰ ਵਰਗੇ ਗੀਤਕਾਰ, ਬੈਕੰਮ ਤੇ ਸ਼ਰਤ ਚੰਦਰ ਵਰਗੇ ਨਾਵਲ ਲਿਖਾਰੀ ਬੰਗਾਲ ਦੇ ਕਿਸੇ ਪਿੰਡ ਦੀ ਝੌਪੜੀ ਵਿਚ ਕਿਉਂ ਲਭਦੇ ਹਨ?

ਪੰਡਤ ਜਵਾਹਰ ਲਾਲ ਨੇ ਠੀਕ ਹੀ ਲਿਖਿਆ ਹੈ, "ਜਿਨ੍ਹਾਂ ਕੌਮਾਂ ਕੋਲ ਵਕੀਲ ਮਨੁਖ ਹਨ, ਉਨਾਂ ਉਤੇ ਸਾਹਿੱਤ ਮੀਂਹ ਵਾਂਗ ਵਰ੍ਹ ਸਕਦਾ ਹੈ, ਤੇ ਜਿਨ੍ਹਾਂ ਕੋਲ ਬੰਦੇ ਨਹੀਂ ਉਨ੍ਹਾਂ ਦਾ ਬਣਿਆ ਬਣਾਇਆ ਸਾਹਿੱਤ ਗੱਪਾਂ ਤੋਂ ਵਧ ਕੁਝ ਅਰਥ ਨਹੀਂ ਰਖਦਾ। ਮੈਂ ਇਸ ਵਿਚ ਕਾਫੀ ਸਚਿਆਈ ਮੰਨਦਾ ਹਾਂ ਪਰ ਸਚਿਆਈ ਦੀ ਮੂਲੀ ਜਿਨੀ ਉਚੀ ਹੈ, ਉਸ ਤੋਂ ਕਈ ਗੁਣਾਂ ਡੂੰਘੀ ਭੀ ਹੈ। ਇਤਹਾਸ ਦੇ ਸਫੇ ਉਨਾਂ ਆਦਮੀਆਂ ਦੇ ਨਾਮ ਕਰਕੇ ਯਾਦ ਰੱਖਣ ਯੋਗ ਹਨ, ਜਿਨ੍ਹਾਂ ਇਕੱਲਿਆਂ ਨੇ ਕਲਮ ਨਾਲ ਦੇਸ਼ ਨੂੰ ਝੰਜੋੜ ਕੇ ਜਗਾ ਦਿਤਾ। ਸ਼ੈਕਸਪੀਅਰ ਦੇ ਵੇਲੇ ਅੰਗ੍ਰੇਜ਼ ਕੋਈ ਸਭਿਅਤਾ ਖਿਆਲਾਂ ਤੋਂ ਸਿਰ ਉੱਚਾ ਕਰ ਕੇ ਮਾਣ ਨਾਲ ਗਲ ਕਰਨ ਜੋਗੇ ਨਹੀਂ ਸਨ, ਪਰ ਕੁਝ ਕਵੀਆਂ ਨੇ ਸਾਹਿੱਤ ਦਾ ਸੁਨਹਿਰੀ ਸਮਾ ਬਣਾ ਦਿੱਤਾ ਤੇ ਸਭਿਆਚਾਰ ਲਗਰਾਂ ਤੇ ਕੌੜੀਆਂ ਵੇਲਾਂ ਵਾਂਗ ਵਧਿਆ।

ਬੰਗਾਲੀ ਬੋਲੀ ਭਾਰਤ ਦੀਆਂ ਸਾਰੀਆਂ ਬੋਲੀਆਂ ਨਾਲੋਂ ਅਮੀਰ ਹੈ, ਦੂਜੇ ਨੰਬਰ ਤੇ ਗੁਜਰਾਤੀ ਹੈ ਤੇ ਤੀਜੇ ਤੇ ਮਰਹਠੀ, ਪਰ ਹਿੰਦੀ ਏਨੀ ਭੇਜ ਜਾ ਰਹੀ ਹੈ ਕਿ ਉਹ ਭਾਰਤ ਵਿਚ ਬੜੀ ਛੇਤੀ ਸਭ ਤੋਂ ਉਚੇ ਸਿੰਘਾਸਣ ਤੇ ਜਾ ਬੈਠੇਗੀ। ਬੰਗਾਲੀ ਦਾ ਸਾਹਿੱਤ ਦੂਜੀਆਂ ਦੋ ਬੋਲੀਆਂ ਤੋਂ ਕਿਉਂ ਉਚਾ ਹੈ? ਇਸ ਕਰਕੇ ਕਿ ਬੰਗਾਲੀ ਸੰਸਕ੍ਰਿਤ ਦੇ ਬਹੁਤ ਨੇੜੇ ਹੈ, ਉਸੇ ਤਰਾਂ ਜਿਵੇਂ ਉਰਦੂ ਜ਼ਬਾਨ ਫ਼ਾਰਸੀ ਦੇ ਨੇੜੇ ਹੋਣ ਕਰਕੇ ਤੋਂ ਹੀ ਅਮੀਰ ਬਣ ਗਈ ਹੈ। ਪਾਰਸੀਆਂ ਕੋਲੋਂ ਲੰਮੀ ਉਮਰ ਦੀ ਜੋਤ ਦੇ ਅਰਥ ਪੁਛੋ ਤੇ ਗੁਰੂ ਗੋਬਿੰਦ ਸਿੰਘ ਦੇ ਬਚਿੱਤ੍ਰ ਨਾਟਕ ਵਿਚੋਂ ਇਤਹਾਸਕ ਕੜੀਆਂ ਦਾ ਕਿਸੇ ਬੀਤ ਚੁਕੇ ਜਗ ਨਾਲ ਕਿਉਂ ਸੰਬੰਧ ਹੈ-ਦਾ ਪਤਾ ਕਰੋ।

੧੫.